ਮੜੀਆ ਗੋਤਰ ਜਠੇਰੇ ਪੂਜਣ 31 ਮਾਰਚ ਨੂੰ ਹਠੂਰ ਵਿਖੇ ਹੋਵੇਗਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਮੜੀਆ ਗੋਤਰ ਜਠੇਰੇ ਪੂਜਣ 31 ਮਾਰਚ ਦਿਨ ਵੀਰਵਾਰ ਨੂੰ ਦੀਵਾਨਾ ਰੋਡ, ਪਿੰਡ ਹਠੂਰ ਤਹਿਸੀਲ ਜਗਰਾਓਂ ਵਿਖੇ ਹੋਵੇਗਾ। ਇਸ ਸੰਬੰਧੀ ਕਪੂਰਥਲਾ ਤੋਂ ਤਿਲਕ ਰਾਜ ਮੜੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੜੀਆ ਗੋਤਰ ਦੇ ਪਰਿਵਾਰ ਪਿੰਡ ਹਠੂਰ ਵਿਖੇ ਸਥਾਪਿਤ ਸਤੀ ਮਾਤਾ ਦੀ ਜਗ੍ਹਾ ਤੇ ਜਠੇਰੇ ਪੂਜਨ ਕਰਨਗੇ। ਭਾਰਤ ਦੇ ਕੋਨੇ-ਕੋਨੇ ਤੋਂ ਇਲਾਵਾ ਵਿਦੇਸ਼ ਤੋਂ ਵੀ ਵੱਡੀ ਤਾਦਾਦ ਵਿੱਚ ਮੜੀਆ ਬਿਰਾਦਰੀ ਦੇ ਲੋਕ ਇਥੇ ਮੱਥਾ ਟੇਕਣ ਪੁੱਜਦੇ ਹਨ।

Advertisements

ਜਗਰਾਓਂ ਦੇ ਮੜੀਆ ਪਰਿਵਾਰ ਬਾਕੀ ਮੜੀਆ ਪਰਿਵਾਰਾਂ ਦੇ ਸਹਿਯੋਗ ਨਾਲ ਜਠੇਰੇ ਪੂਜਣ ਵਾਲੇ ਦਿਨ ਬਹੁਤ ਵੱਡਾ ਸਮਾਗਮ ਕਰਵਾਉਂਦੇ ਹਨ, ਜਿਸ ਵਿਚ ਲੰਗਰ, ਛਬੀਲ ਤੋਂ ਇਲਾਵਾ ਭਜਨ ਮੰਡਲੀ ਦਾ ਇੰਤਜ਼ਾਮ ਵੀ ਕਰਵਾਇਆ ਜਾਂਦਾ ਹੈ। ਆਪਣੀ ਮੰਨਤ ਪੂਰੀ ਹੋਣ ਤੇ ਸ਼ਰਧਾਲੂ ਢੋਲ ਵਜਾਉਂਦੇ ਹੋਏ ਸਤੀ ਮਾਤਾ ਦਾ ਗੁਣਗਾਨ ਕਰਦੇ ਹੋਏ ਆਉਂਦੇ ਹਨ। ਤਿਲਕ ਰਾਜ ਮੜੀਆ ਨੇ ਸਾਰੇ ਮੜੀਆ ਪਰਿਵਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 31 ਮਾਰਚ ਨੂੰ ਜਠੇਰੇ ਪੂਜਣ ਵਾਲੇ ਦਿਨ ਸਤੀ ਮਾਤਾ ਦੀ ਜਗਾਹ ਪਿੰਡ ਹਠੂਰ ਵਿਖੇ ਜਠੇਰੇ ਪੂਜਾ ਕਰੋ ਜਿਸ ਨਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਸਤੀ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਹੋਵੇ ਤੇ ਤੁਹਾਡੀ ਜ਼ਿੰਦਗੀ ਚ ਆ ਰਹੀ ਦਿੱਕਤ ਪਰੇਸ਼ਾਨੀਆਂ ਤੋਂ ਤਹਾਨੂੰ ਨਿਜ਼ਾਤ ਮਿਲੇ।

LEAVE A REPLY

Please enter your comment!
Please enter your name here