ਖੂਨਦਾਨ ਅਤੇ ਨੇਤਰਦਾਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਾਂਝੇ ਉਪਰਾਲੇ ਕਰਨ ਦੀ ਲੋੜ: ਪ੍ਰੋਫੈਸਰ ਸੁਨੇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਭਰ ਵਿਚ ਖੂਨਦਾਨ ਸੇਵਾ ਨੂੰ ਉਤਸ਼ਾਹਿਤ ਕਰਨ ਲਈ ਖੂਨਦਾਨ ਕੇਂਦਰਾਂ ਨਾਲ ਸਬੰਧਤ ਡਾਕਟਰਾਂ ਅਤੇ ਖੂਨਦਾਨ ਨਾਲ ਸਬੰਧਤ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਬਣਾਈ ਗਈ ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਉਜਨ ਅਤੇ ਅਮਿਉਨੋਹੇਮੇਟੋਲੋਜੀ (ਆਈਐਸਬੀਟੀਆਈ) ਦੀ ਪੰਜਾਬ ਸਾ਼ਖਾ ਦੀ ਇੱਕ ਇਕੱਤਰਤਾ ਜੀਐਨਏ ਯੂਨੀਵਰਸਿਟੀ ਵਿਖੇ ਕਰਵਾਈ ਗਈ ਜਿਸ ਵਿਚ ਪੰਜਾਬ ਭਰ ਤੋਂ ਖੂਨਦਾਨ ਸੇਵਾ ਨਾਲ ਜੁੜੇ ਮਾਹਰ ਡਾਕਟਰ ਅਤੇ ਖੂਨਦਾਨ ਸੇਵਾ ਵਿੱਚ ਲੱਗੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਖੂਨਦਾਨ ਲਹਿਰ ਨੂੰ ਅੱਗੇ ਵਧਾਉਣ ਲਈ ਅਤੇ ਖੂਨਦਾਨ ਸਬੰਧੀ ਹੋ ਰਹੀਆਂ ਖੋਜਾਂ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਜੋ ਕਿ ਪਿਛਲੇ ਲੱਗ ਭੱਗ ਚਾਰ ਦਿਹਾਕਿਆਂ ਲਗਾਤਾਰ ਇਸ ਮਹਾਨ ਸੇਵਾ ਕਾਰਜ ਨਾਲ ਜੁੜੇ ਹੋਏ ਹਨ ਨੂੰ ਵੀ ਖੂਨਦਾਨ ਵਿੱਚ ਪਾਏ ਯੋਗਦਾਨ ਲਈ ਇਸ ਮੌਕੇ ਤੇ ਸਨਮਾਨਿਤ ਕੀਤਾ ਗਿਆ।

Advertisements

ਉਨ੍ਹਾਂ ਕਿਹਾ ਕਿ ਉਹ ਆਪ 63ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਸਵੈਇੱਛਕ ਖੂਨਦਾਨ ਮੁਹਿੰਮ ਨਾਲ ਜੋੜ ਚੁੱਕੇ ਹਨ ਅਤੇ ਅਨੇਕਾਂ ਖੂਨਦਾਨ ਕੈਂਪ ਆਯੋਜਿਤ ਕਰ ਚੁੱਕੇ ਹਨ । ਉਨ੍ਹਾਂ ਕਿਹਾ ਕਿ ਦੇਸ਼ ਭਰ ਖੂਨਦਾਨ ਅਤੇ ਨੇਤਰਦਾਨ ਦੀ ਸਮੱਸਿਆਂ ਦੇ ਹਲ਼ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਾਂਝੇ ਤੌਰ ਤੇ ਉਪਰਾਲੇ ਕਰਨ ਦੀ ਲੋੜ ਹੈ ਅਤੇ ਇਨ੍ਹਾਂ ਸੇਵਾਵਾਂ ਸਬੰਧੀ ਜਾਣਕਾਰੀ ਨੂੰ ਦਸਵੀਂ ਜਮਾਤ ਤੋਂ ਲੈਕੇ ਹਰ ਜਮਾਤ ਦੇ ਵਿਦਿਆਰਥੀਆਂ ਲਈ ਸਲੇਬਸਾਂ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਕਿ ਨੋਜਵਾਨ ਵਰਗ ਵੱਧ ਤੋਂ ਵੱਧ ਇਨ੍ਹਾਂ ਸੇਵਾਵਾਂ ਨਾਲ ਜੁੜਕੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਸਕੇ । ਇਸ ਮੌਕੇ ਤੇ ਸੰਸਥਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਡਾਕਟਰ ਕੂਸਮ ਠਾਕਰ , ਡਾਕਟਰ ਕੁਲਬੀਰ ਕੌਰ , ਡਾਕਟਰ ਅਜੈ ਬੱਗਾ , ਡਾਕਟਰ ਮਿਹਰ ਪ੍ਰੀਤ ਸਿੰਘ , ਜਸਪਾਲ ਸਿੰਘ ਗਿੱਧਾ , ਅਮਰਜੀਤ ਸਿੰਘ ਜਾਗਦੇ ਰਹੋ , ਐਸ ਐਮ ਸਿੰਘ ਅਤੇ ਹੋਰ ਖੂਨਦਾਨ ਸੇਵਾਵਾਂ ਅਤੇ ਖੂਨਦਾਨ ਕੇਂਦਰਾਂ ਨਾਲ ਜੁੜੀਆਂ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here