ਮਾਤਾ ਭਦਰਕਾਲੀ ਦੇ ਮੇਲੇ ਵਾਲੇ ਦਿਨ ਦੀ ਛੁੱਟੀ ਦਾ ਗੁਰਪਾਲ ਸਿੰਘ ਇੰਡੀਅਨ ਨੇ ਕੀਤਾ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨਾਲ ਮੁਲਾਕਾਤ ਕਰਕੇ ਸ਼ਹਿਰ ਵਾਸੀਆਂ ਦੀਆ ਧਾਰਮਿਕ ਭਾਵਨਾਵਾ ਨੂੰ ਵੇਖਦੇ ਹੋਏ ਮਾਤਾ ਭਦਰਕਾਲੀ ਦੇ 75 ਵੇਂ ਇਤਿਹਾਸਿਕ ਮੇਲੇ ਵਾਲੇ ਦਿਨ ਛੁੱਟੀ ਦਾ ਐਲਾਨ ਕਰਨ ਲਈ ਇੱਕ ਮੰਗ ਪੱਤਰ ਦਿੱਤਾ ਸੀ। ਜਿਸ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਵੀਰਵਾਰ ਨੂੰ ਮਾਤਾ ਭਦਰਕਾਲੀ ਦੇ 75 ਵੇਂ ਇਤਿਹਾਸਿਕ ਮੇਲੇ ਵਾਲੇ ਦਿਨ 26 ਮਈ ਨੂੰ ਛੁੱਟੀ ਦਾ ਐਲਾਨ ਕੀਤੇ ਜਾਣ ਦਾ ਜੋਰਦਾਰ ਸਵਾਗਤ ਕਰਦੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਕਪੂਰਥਲਾ ਡੀਸੀ ਵਿਸ਼ੇਸ਼ ਸਾਰੰਗਲ ਨੇ 26 ਮਈ ਮੇਲੇ ਵਾਲੇ ਦਿਨ ਲਈ ਛੁੱਟੀ ਦਾ ਐਲਾਨ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾ ਦਾ ਆਦਰ ਕੀਤਾ ਹੈ।ਇਹ ਆਦੇਸ਼ ਸਾਰੇ ਸਰਕਾਰੀ ਆਧਰੇ,ਸਕੂਲਾਂ ਨੂੰ ਮੰਨਣ ਯੋਗ ਹੋਣਗੇ।

Advertisements

LEAVE A REPLY

Please enter your comment!
Please enter your name here