ਮੋਦੀ ਸਰਕਾਰ ਮਹਿੰਗਾਈ ਤੇ ਕਰੇ ਕੰਟਰੋਲ : ਦੀਪਕ ਸਲਵਾਨ/ਮਨੋਜ ਅਰੋੜਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਰੋਜ਼ਾਨਾ ਵੱਧ ਰਹੀਆਂ ਪੈਟਰੋਲਿਅਮ ਪਦਾਰਥਾਂ ਦੀਆਂ ਕੀਮਤਾਂ ਦੇ ਨਾਲ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਵਾਧੇ ਦੀ ਨਿੰਦਾ ਕਰਦੇ ਹੋਏ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਅਤੇ ਕੌਂਸਲਰ ਮਨੋਜ ਅਰੋੜਾ ਹੈਪੀ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿੱਚ 9 ਵਾਰ ਪੈਟਰੋਲ ਅਤੇ ਡੀਜਲ ਦੀਆ ਕੀਮਤਾਂ ਵਧਾਈਆਂ ਗਈਆਂ ਹਨ, ਜਦੋਂ ਕਿ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਲੋਕ ਮਹਿੰਗਾਈ ਦੀ ਮਾਰ ਝੇਲ ਰਹੇ ਹਨ ਜਦੋਂ ਕਿ ਹੁਣ ਕੇਂਦਰ ਸਰਕਾਰ ਕੀਮਤਾਂ ਵਿੱਚ ਵਾਧਾ ਕਰਕੇ ਉਨ੍ਹਾਂ ਦੇ ਜਖਮਾਂ ਤੇ ਲੂਣ ਛਿੜਕਨ ਦਾ ਕੰਮ ਕਰ ਰਹੀ ਹੈ। ਦੀਪਕ ਸਲਵਾਨ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਮਹਿੰਗਾਈ ਤੇ ਕੰਟਰੋਲ ਨਹੀਂ ਕਰ ਸਕਦੀ ਹੈ ਤਾਂ ਇਸਨੂੰ ਵਧਾਇਆਂ ਵੀ ਨਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਮੁਸ਼ਕਲ ਦਾ ਸਾਮਣਾ ਮਜਦੂਰੀ ਕਰਣ ਵਾਲੇ ਲੋਕ ਕਰ ਰਹੇ ਹਨ।

Advertisements

ਦੀਪਕ ਸਲਵਾਨ ਨੇ ਕਿਹਾ ਕਿ ਇਕੱਲਾ ਗੈਸ ਸਿਲੰਡਰ ਨਹੀਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਅੱਠ ਸਾਲਾਂ ਵਿੱਚ ਅਥਾਹ ਵਾਧਾ ਹੋਇਆ ਹੈ ਜਿਸ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਉਤੇ ਚੁਟਕੀ ਲੈਂਦਿਆਂ ਆਖਿਆ ਕਿ ਯੂ.ਪੀ.ਏ. ਸਰਕਾਰ ਵੇਲੇ ਤੇਲ ਜਾਂ ਗੈਸ ਸਿਲੰਡਰ ਦੀ ਕੀਮਤ ਵਿੱਚ ਮਾਮੂਲੀ ਵਾਧੇ ਉਤੇ ਆਪੇ ਤੋਂ ਬਾਹਰ ਹੋਣ ਵਾਲੇ ਭਾਜਪਾ ਆਗੂ ਅੱਜ ਲੱਕ ਤੋੜ ਮਹਿੰਗਾਈ ਦੇ ਦੌਰ ਵਿੱਚ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਨਾਲ ਅੱਜ ਪੂਰਾ ਦੇਸ਼ ਐਨ.ਡੀ.ਏ. ਸਰਕਾਰ ਨੂੰ ਕੋਸ ਰਿਹਾ ਹੈ। ਮਨੋਜ ਅਰੋੜਾ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਮਹਿੰਗਾਈ ਘੱਟ ਹੋਣ ਦੀ ਬਜਾਏ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਨੇ ਲੋਕ ਦੀ ਕਮਰ ਤੋੜ ਕੇ ਰੱਖ ਦਿੱਤੀ। ਮਨੋਜ ਅਰੋੜਾ ਨੇ ਕਿਹਾ ਕਿ ਨਿੱਤ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ। ਜਿਸਦੇ ਕਾਰਨ ਆਮ ਵਿਅਕਤੀ ਨੂੰ ਆਪਣਾ ਘਰ ਦਾ ਗੁਜਾਰਾ ਕਰਣਾ ਮੁਸ਼ਕਲ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀਆਂ ਗਲਤ ਨੀਤੀਆਂ ਦੇ ਚਲਦੇ ਜ਼ਰੂਰਤ ਦਾ ਹਰ ਸਾਮਾਨ ਮਹਿੰਗਾ ਹੋ ਚੁੱਕਿਆ ਹੈ। ਪੈਟਰੋਲ ਅਤੇ ਡੀਜਲ ਦੇ ਮੁੱਲ ਪਿਛਲੇ ਕਰੀਬ ਇੱਕ ਹਫਤੇ ਤੋਂ ਲਗਾਤਾਰ ਵੱਧਦੇ ਆ ਰਹੇ ਹਨ। ਇਸਦੇ ਇਲਾਵਾ ਹੋਰ ਘਰ ਦੇ ਜਰੂਰੀ ਸਾਮਾਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸਦਾ ਪ੍ਰਭਾਵ ਹਰ ਵਿਅਕਤੀ ਦੇ ਘਰ ਤੇ ਪੈ ਰਿਹਾ ਹੈ।

LEAVE A REPLY

Please enter your comment!
Please enter your name here