Sunday, November 1, 2026
Home Latest ਏਐਨਸੀ ਨੇ ਸਪੋਰਟਸ ਇੰਡਸਟਰੀ ਵਿੱਚ 15 ਵਿਅਕਤੀਆਂ ਨੂੰ ਜੂਆ ਖੇਡਦੇ ਰੰਗੀ ਹੱਥੀ...

ਏਐਨਸੀ ਨੇ ਸਪੋਰਟਸ ਇੰਡਸਟਰੀ ਵਿੱਚ 15 ਵਿਅਕਤੀਆਂ ਨੂੰ ਜੂਆ ਖੇਡਦੇ ਰੰਗੀ ਹੱਥੀ ਕੀਤਾ ਕਾਬੂ, 3.10 ਲੱਖ ਬਰਾਮਦ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਬੀਤੇ ਦਿਨ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ (ਏਐਨਸੀ) ਨੇ ਜਲੰਧਰ ਸ਼ਹਿਰ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਦੇ ਇਲਾਕੇ ਵਿੱਚ ਇੱਕ ਸਪੋਰਟਸ ਇੰਡਸਟਰੀ ਵਿੱਚ ਛਾਪਾ ਮਾਰਿਆ। ਇਸ ਛਾਪੇਮਾਰੀ ਵਿੱਚ ਪੁਲਿਸ ਨੇ 15 ਵਿਅਕਤੀਆਂ ਨੂੰ ਜੂਆਂ ਖੇਡਦੇ ਰੰਗੀ ਹੱਥੀ ਕਾਬੂ ਕੀਤਾ। ਉਨ੍ਹਾਂ ਕੋਲੋਂ ਮੌਕੇ ਤੇ 3.10 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।

Advertisements

ਐਂਟੀ ਨਾਰਕੋਟਿਕਸ ਸੈੱਲ ਏਐਨਸੀ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਪੀਰਦਾਦ ਰੋਡ ਤੇ ਖੇਡ ਸਾਮਾਨ ਬਣਾਉਣ ਵਾਲੀ ਫੈਕਟਰੀ ਵਿੱਚ ਜੂਆ ਖੇਡਿਆ ਜਾ ਰਿਹਾ ਹੈ। ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਛਾਪਾ ਮਾਰਿਆ ਗਿਆ। ਪੱਤਾ ਲੱਗਾ ਹੈ ਕਿ ਫੜੇ ਗਏ ਸਾਰੇ ਲੋਕ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਕਰੀਬੀ ਹਨ।

LEAVE A REPLY

Please enter your comment!
Please enter your name here