ਜਿਲਾ ਪੱਧਰੀ ਡੈਂਟਲ ਪੰਦਰਵਾੜੇ ਦੇ ਸਮਾਪਨ ਮੌਕੇ 180 ਬਜੁਰਗਾਂ ਨੂੰ ਮੁੱਫਤ ਵੰਡੇ ਡੈਚਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਹੁਸਿਆਰਪੁਰ ਵੱਲੋ ਦੰਦਾਂ ਦੀ ਸਿਹਤ ਸੰਭਾਲ ਅਤੇ ਰੋਗਾਂ ਤੇ ਬਚਾਅ ਤੇ ਇਲਾਜ ਸਬੰਧੀ 1 ਫਰਵਰੀ  ਤੋਂ ਸ਼ੁਰੂ ਡੈਂਟਲ ਸਿਹਤ ਪੰਦਰਵਾੜੇ ਦੀ ਸਮਾਪਤੀ  ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੀਤੀ ਗਈ । ਇਸ ਮੋਕੇ ਸਿਵਲ ਸਰਜਨ ਡਾ. ਜਸਬੀਰ ਸਿੰਘ,  ਜਿਲਾਂ  ਡੈਂਟਲ ਸਿਹਤ ਅਫਸਰ   ਡਾ ਗੁਲਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ  ਡਾ. ਸਤਪਾਲ ਗੋਜਰਾਂ , ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਸਵਾਤੀ, ਡਾ ਜਸਵਿੰਦਰ ਸਿੰਘ, ਡਾ. ਨਵਨੀਤ ਕੋਰ, ਡਾ. ਬਲਜੀਤ ਕੋਰ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਗੁਰਵਿੰਦਰ ਸ਼ਾਨੇ, ਜਤਿੰਦਰ ਸਿੰਘ ਫਾਰਮਾਸਿਸਟ  ਹਾਜਰ ਸਨ। ਸਮਾਪਤੀ ਮੋਕੇ ਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਹ ਪੰਦਰਵਾੜਾ ਜਿਲੇ ਦੀਆਂ ਵੱਖ ਵੱਖ ਸਿਹਤ ਸੰਸਥਵਾਂ ਵਿਖੇ ਮਨਾਇਆ ਗਿਆ ।

Advertisements

ਪੰਦਰਵਾੜੇ  ਦੋਰਾਨ ਜਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਦੰਦਾਂ ਦੀਆਂ ਬਿਮਾਰੀਆਂ ਅਤੇ ਬਚਾਅ ਸਬੰਧੀ ਜਾਗਰੂਕ ਕੈਪ ਲਗਾਏ ਗਏ,  ਇਸ ਤੋ ਇਲਾਵਾਂ ਦੰਦਾਂ ਦਾ ਮੁੱਫਤ ਚੈਕਅਪ,  ਇਲਾਜ ਅਤੇ ਲੋੜਵੰਦ ਮਰੀਜਾਂ ਨੂੰ 180 ਦੇ ਕਰੀਬ  ਮੁੱਫਤ ਡੈਚਰ ਦਿੱਤੇ। ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਦੁਆਰਾ ਬੱਚਿਆਂ ਦੇ ਦੰਦਾ ਦਾ ਜਾਂਚ, ਬੁਰਸ਼ ਕਰਨ ਦੀ ਸਿਹੀ ਵਿਧੀ ਬਾਰੇ ਜਾਗਰੂਕ ਸੈਮੀਨਰ ਲਗਾਏ ਗਏ। ਇਸ ਮੋਕੇ ਡਾ. ਗੁਲਵਿੰਦਰ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤ ਮੰਦ ਦੰਦ ਹੋਣੇ ਚਹੀਦੇ ਹਨ। ਸਾਨੂੰ ਦੰਦਾਂ  ਦੀ ਸਰੀਰ ਦੇ ਬਾਕੀ ਅੰਗਾਂ ਵਾਗ ਦੇਖਭਾਲ ਕਰਨੀ ਚਹੀਦੀ ਹੈ ।

ਇਸ ਮੇਕੇ ਉਹਨਾਂ ਸਿਹਤਮੰਦ ਦੰਦਾਂ ਲਈ ਮਿਠਆਈਆਂ, ਪੇਸਟਰੀ, ਚੋਕਲੇਟ, ਮਿੱਠੇ ਸਰਬਤ ਆਦਿ ਦੀ ਵਰਤੋ ਘੱਟ ਕਰਨੀ ਚਹੀਦੀ ਹੈ, ਦੰਦਾਂ ਦੀ ਮਜਬੂਤੀ ਲਈ ਆਮਲਾ, ਸੰਤਰਾਂ ,ਨਿੰਬੂ, ਅਮਰੂਦ, ਗੰਨਾਂ, ਪੂੰਗਰੇ ਹੋਏ ਛੋਲੇ ਅਤੇ ਟਮਾਟਰ ਆਦਿ ਦੀ ਵਰਤੋ ਕਰਨੀ ਚਹੀਦੀ ਹੈ, ਕਿਉ ਜੋ ਇਹਨਾਂ ਵਿੱਚ ਵਿਟਾਮਿਨ ਹੁੰਦੇ ਹਨ ਜੋ ਮੂਸੜਿਆ ਲਈ ਜਰੂਰੀ ਹੁੰਦੇ ਹਨ । ਦੰਦਾਂ ਦੀ ਸਿਹਤ ਸੰਭਾਲ ਅਤੇ ਖਾਂਣ ਪੀਣ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਸਵੇਰੇ ਅਤੇ ਰਾਤ ਨੂੰ ਸਾਉਣ ਤੋ ਪਹਿਲਾ ਦਿਨ ਵਿੱਚ ਦੋ ਬੁਰਸ਼ ਕਰਨਾ ਚਾਹੀਦਾ ਹੈ । ਉਹਨਾਂ  ਕਿਹਾ ਕਿ ਜੇਕਰ ਦੰਦਾਂ ਦੀ ਸਹੀ ਦੇਖ ਭਾਲ ਨਾ ਕੀਤੀ ਜਾਵੇ ਤਾਂ ਦੰਦਾਂ ਨੂੰ ਕਈ ਤਰਾਂ ਦੀ ਬਿਮਾਰੀਆਂ ਲੱਗ ਜਾਦੀਆਂ ਹਨ ।

LEAVE A REPLY

Please enter your comment!
Please enter your name here