ਹੁਸ਼ਿਆਰਪੁਰ ਵਪਾਰ ਮੰਡਲ ਨੇ ਕੈਬਿਨੇਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵਪਾਰ ਮੰਡਲ ਦੀ ਮੀਟਿੰਗ ਪ੍ਰਧਾਨ ਗੋਪੀ ਚੰਦ ਕਪੂਰ ਦੀ ਪ੍ਰਧਾਨਗੀ ਹੇਠ ਹੋਟਲ ਅੰਬਰ ਰੈਜ਼ੀਡੈਂਸੀ ਵਿਖੇ ਹੋਈ, ਜਿਸ ਵਿੱਚ ਹੁਸ਼ਿਆਰਪੁਰ ਸ਼ਹਿਰ ਦੀਆਂ ਸਾਰੀਆਂ ਹੀ ਵਪਾਰਕ ਐਸੋਸੀਏਸ਼ਨਾਂ ਦੇ ਅਹੁਦੇਦਾਰ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਹੁਸ਼ਿਆਰਪੁਰ ਸ਼ਹਿਰ ਦੀ ਸ਼ਾਨ ਅਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਜਿੰਪਾ ਦਾ ਫੁੱਲ ਮਾਲਾਵਾਂ ਪਾ ਕੇ ਸਵਾਗਤ ਕੀਤਾ ਗਿਆ। ਪ੍ਰਧਾਨ ਗੋਪੀ ਚੰਦ ਕਪੂਰ ਨੇ ਆਪਣੇ ਸਵਾਗਤੀ ਭਾਸ਼ਨ ਵਿੱਚ ਕੈਬਨਿਟ ਮੰਤਰੀ ਜਿੰਪਾ ਨੂੰ ਜੀ ਆਇਆ ਕਿਹਾ ਅਤੇ ਸਾਰੀਆਂ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੋ ਜਾਣੂ ਕਰਵਾਇਆ ਅਤੇੰ ਕੈਬਨਿਟ ਰੈਂਕ ਮਿਲਣ ਤੇ ਵਧਾਈ ਦਿੱਤੀ।

Advertisements

ਬ੍ਰਹਮਸ਼ੰਕਰ ਜਿੰਪਾ ਨੇ ਆਏ ਹੋਏ ਵਪਾਰਕ ਪ੍ਰਤਿਨਿਧੀਆਂ ਦੇ ਰੂਬਰੂ ਹੁੰਦੇ ਹੋਏ ਮਿਉਸਲਰ ਕੌਂਸਲਰ ਤੋਂ ਕੈਬਨਿਟ ਮੰਤਰੀ ਤੱਕ ਦੇ ਸਫਰ ਦੀ ਗਾਥਾ ਸਾਂਝੀ ਕੀਤੀ ਕਿ ਉਹ ਕਿਸ ਤਰਾਂ ਇੱਥੇ ਤੱਕ ਪਹੁੰਚੇ ਹਨ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਵਾਸੀਆਂ ਦੇ ਵਿਸ਼ਵਾਸ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਗੇ। ਉਹਨਾਂ ਵਪਾਰੀਆਂ ਨੂੰ ਕਿਹਾ ਕਿ ਉਹ ਸ਼ਹਿਰ ਦੀ ਬੇਹਤਰੀ ਲਈ ਸਰਕਾਰ ਦਾ ਸਹਿਯੋਗ ਕਰਨ। ਉਹਨਾਂ ਨੇ ਹੁਸ਼ਿਆਰਪੁਰ ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਕਪੂਰ ਅਤੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੋਕੇ ਤੇ ਸਰਾਫ, ਕੱਪੜਾ, ਬਿਜਲੀ, ਮੁਨਿਆਰੀ, ਬੇਕਰੀ, ਕਰਿਆਨਾ, ਫੋਟੋਗ੍ਰਾਫਰ, ਕੰਪਿਊਟਰ, ਇਲੈਕਟਰਾਨਿਕ, ਸ਼ੂਜ, ਰੈਡੀਮੇਡ, ਬਰਤਨ, ਹਲਵਾਈ, ਆਪਟੀਕਲ, ਮੋਟਰ ਮਾਰਕੀਟ, ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੈਕ੍ਰੇਟਰੀ ਹਾਜ਼ਰ ਸਨ।

LEAVE A REPLY

Please enter your comment!
Please enter your name here