ਅਖਿਲ ਭਾਰਤੀਆ ਸਨਾਤਨ ਸਮਾਜ ਵੈਲਫੇਅਰ ਫਰੰਟ ਵੱਲੋਂ ਹਿੰਦੂ ਨਵਾਂ ਸਾਲ ਮਨਾਇਆ ਗਿਆ

ਨਾਭਾ(ਦ ਸਟੈਲਰ ਨਿਊਜ਼), ਰਿਪੋਰਟ- ਰਵੀ ਸ਼ੰਕਰ। ਸ਼੍ਰੀ ਪਰਸ਼ੂਰਾਮ ਵਾਟਿਕਾ ਪਟਿਆਲਾ ਵਿਖੇ ਭਾਰਤੀਆ ਨਵਾਂ ਸਾਲ ਬੜੀ ਧੂਮਧਾਮ ਦੇ ਨਾਲ ਹਵਨ ਯੱਗ ਕਰਦੇ ਹੋਏ ਸਭ ਨੇ ਮਿਲ ਕੇ ਮਨਾਇਆ। ਇਸ ਨਵਵਰਸ਼ ਸਮਾਰੋਹ ਵਿੱਚ ਸਨਾਤਨ ਸੰਸਕ੍ਰਿਤੀ ਨੂੰ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨ ਲਈ ਵਿਚਾਰ ਕੀਤੇ ਗਏ। ਜਿਵੇਂ ਕਿ ਕੱਲ ਚੇਤ ਦੇ ਪਹਿਲੇ ਨਰਾਤੇ ਭਾਰਤੀਆ ਨਵਾਂ ਸਾਲ ਸੀ ਜਿੱਥੇ ਕਿ ਇਹ ਨਵਾਂ ਸਾਲ ਪੂਰੇ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਸੀ ਹੁਣ ਇਹ ਪ੍ਰਥਾ ਲਗਪਗ ਅਲੋਪ ਹੋ ਗਈ।

Advertisements

ਜਿਸ ਕਰਕੇ ਇਸ ਉੱਤੇ ਅਸ਼ਵਨੀ ਭਾਸਕਰ ਸ਼ਾਸਤਰੀ ਨੇ ਵਿਸਥਾਰ ਪੂਰਵਕ ਦੱਸਿਆ ਕਿ ਇਹ ਉਹ ਦਿਨ ਹੈ ਜਿਸ ਦਿਨ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਆਰੰਭ ਕੀਤੀ ਸੀ ਅਤੇ ਸਤਯੁੱਗ ਵੀ ਇਸ ਦਿਨ ਤੋਂ ਸ਼ੁਰੂ ਹੋਇਆ ਸੀ ਹੋਰ ਵੀ ਕਈ ਕਾਰਨਾਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਸ ਦਿਨ ਤੋਂ ਸ੍ਰਿਸ਼ਟੀ ਸ਼ੁਰੂ ਹੋਣ ਦੇ ਨਾਤੇ ਸਤਯੁੱਗ ਸ਼ੁਰੂ ਹੋਣ ਦੇ ਕਰਕੇ ਭਾਰਤ ਭੂਮੀ ਤੇ ਇਹ ਇਕ ਬੜੇ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ ਪ੍ਰੰਤੂ ਕਈ ਤਾਕਤਾਂ ਨੇ ਭਾਰਤ ਉਤੇ ਰਾਜ ਕਰਨ ਕਰਕੇ ਸਾਡੀ ਸੰਸਕ੍ਰਿਤੀ ਦਾ ਘਾਣ ਕੀਤਾ,ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੌਮੀ ਏਕਤਾ ਦਾ ਨਾਅਰਾ ਬੁਲੰਦ ਕਰਦੇ ਹੋਏ ਆਪਣੇ ਰਾਸ਼ਟਰ ਦੇ ਹਿੱਤ ਵਿਚ ਦੁਬਾਰਾ ਤੋਂ ਸਨਾਤਨ ਸੰਸਕ੍ਰਿਤੀ ਨੂੰ ਘਰ ਘਰ ਪਹੁੰਚਾਈਏ, ਅਖਿਲ ਭਾਰਤੀਆ ਸਨਾਤਨ ਸਮਾਜ ਵੈਲਫੇਅਰ ਫਰੰਟ ਅਪੀਲ ਕਰਦਾ ਹੈ ਕਿ ਆਓ ਆਓ ਸਭ ਮਿਲ ਕੇ ਸਨਾਤਨ ਸੰਸਕ੍ਰਿਤੀ ਦੀ ਦੀ ਲਹਿਰ ਨੂੰ ਘਰ-ਘਰ ਪਹੁੰਚਾਈਏ ਅਤੇ ਬਿਖਰੀ ਹੋਈ ਮਾਲਾ ਨੂੰ ਮੁੜ ਸੁਰਜੀਤ ਕਰੀਏ।

ਇਸ ਵਿਚ ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਹਰਿੰਦਰ ਪਾਲ ਸ਼ਰਮਾ ਕੌਰਜੀਵਾਲਾ ਨੇ ਕਿਹਾ ਕਿ ਸਨਾਤਨ ਸਮਾਜ ਦੇ ਹੱਕਾਂ ਦੀ ਲੜਾਈ ਆਖ਼ਰੀ ਸਾਹ ਤੱਕ ਲੜਦਾ ਰਹਾਂਗਾ।ਈਸ਼ਵਰ ਚੰਦ ਸ਼ਰਮਾ ਸਨਾਤਨ ਧਰਮ ਮਹਾਂਵੀਰ ਦਲ ਪ੍ਰਧਾਨ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਆਪਣੀ ਟੀਮ ਵੱਲੋਂ ਅਖਿਲ ਭਾਰਤੀਆ ਸਨਾਤਨ ਸਮਾਜ ਵੈੱਲਫੇਅਰ ਫਰੰਟ ਦੇ ਨਾਲ ਚੱਲਣ ਦਾ ਸੰਕਲਪ ਲਿਆ। ਫਰੰਟ ਦੇ ਸਮਰਥਨ ਵਿਚ ਵੱਖ-ਵੱਖ ਸਭਾਵਾਂ ਨੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਿਸ ਵਿਚ ਨਿਤਨ ਪੰਜੋਲਾ ਨੇ ਮੰਚ ਦਾ ਸੰਚਾਲਨ ਬਾਖੂਬੀ ਨਾਲ ਨਿਭਾਇਆ। ਇਸ ਦੇ ਵਿੱਚ ਕੀਰਤੀ ਕਾਟਲ, ਰਾਜਪੂਤ ਮਹਾਸਭਾ ਰੇਲਵੇ, ਸ਼ਿਵ ਮੰਦਰ ਕਮੇਟੀ(ਪ੍ਰਤਾਪਨਗਰ) ਗੋਬਿੰਦ ਰਾਮ ਸੇਠ, ਬਾਬਾ ਪੰਡਤ ਸ੍ਰੀ ਪਰਸ਼ੂਰਾਮ ਸੈਨਾ, ਯਾਦਵਿੰਦਰ ਸ਼ਰਮਾ(ਬ੍ਰਾਹਮਣ ਸਮਾਜ), ਰਾਜ ਕੁਮਾਰ ਸ਼ਰਮਾ (ਸ੍ਰੀ ਬ੍ਰਾਹਮਣ ਸਭਾ), ਰੌਬਿਨ ਖੋਸਲਾ, ਪਵਨ ਕੁਮਾਰ(ਸੰਤਾਂ ਦੀ ਕੁਟੀਆ ਕਮੇਟੀ),ਅਸ਼ਵਨੀ ਗੱਗੀ ਸਰਵੋਪਰੀ ਮੰਦਰ ਕਮੇਟੀ ਪ੍ਰਧਾਨ, ਡਾ ਧਰਮਪਾਲ ਰਾਏਪੁਰ ਮੰਡਲਾਂ,ਆਤਮਾ ਰਾਮ ਧਬਲਾਨ,ਦਰਸ਼ਨ ਸਿੰਘ ਪੀ ਆਰਟੀਸੀ,ਮਹਿੰਦਰਪਾਲ ਬਹਾਦਰਗੜ, ਪਵਨ ਪੰਜੋਲਾ, ਅਜੇ ਜੇਨਗਰ, ਜਿਤੇਸ਼ ਜੌਲੀ, ਰਾਮ ਗੋਪਾਲ ਸ਼ਰਮਾ, ਭੂਸ਼ਨ ਸ਼ਰਮਾ, ਅਸ਼ੋਕ ਸ਼ਰਮਾ ਮੌਜੂਦ ਰਹੇ।

LEAVE A REPLY

Please enter your comment!
Please enter your name here