ਚਾਈਨੀਜ਼ ਡੋਰ ਦੀ ਵਿੱਕਰੀ ਤੇ ਸ਼ਿਕੰਜਾ ਕਸਣ ਤੇ ਔਜਲਾ ਨੇ ਐਸਐਸਪੀ ਦਾ ਕੀਤਾ ਧੰਨਵਾਦ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅੰਬੇਦਕਰ ਸੰਘਰਸ਼ ਪਾਰਟੀ (ਪੰਜਾਬ) ਦੇ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਐਸ.ਐਸ.ਪੀ. ਕਪੂਰਥਲਾ ਵਤਸੱਲ੍ਹਾ ਗੁਪਤਾ ਨੂੰ ਮਿਲੇ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਅਤੇ ਸਮੁੱਚੀ  ਅੰਬੇਦਕਰ ਸੰਘਰਸ਼ ਪਾਰਟੀ ਨੇ ਐਸ.ਐਸ.ਪੀ. ਸਾਹਿਬ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਪੁਲਿਸ ਦੀਆਂ ਟੀਮਾਂ ਬਣਕਾ ਕੇ ਸ਼ਹਿਰ ਵਿੱਚ ਪਤੰਗਾਂ ਦੀਆਂ ਦੁਕਾਨਾਂ ਤੇ ਚਾਈਨਾ ਡੋਰ ਦੀ ਚੈਕਿੰਗ ਕੀਤੀ। ਜਿਸ ਕਰਕੇ ਚਾਈਨਜ਼ ਡੋਰ ਨਹੀਂ ਵਿਕਣ ਦਿੱਤੀ।

Advertisements

ਜਿਸ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਦੀ ਗੱਲ ਸਾਹਮਣੇ ਨਹੀਂ ਆਈ ਅਤੇ ਜਿਹੜੇ ਦੁਕਾਨਦਾਰਾਂ ਵੱਲੋਂ ਚਾਈਨੀਜ਼ ਡੋਰ ਗੱਟੂ ਪੁਲਿਸ ਵੱਲੋਂ ਫੜੇ ਗਏ ਉਹਨਾਂ ਵਿਰੁੱਧ ਪੁਲਿਸ ਪਾਰਟੀ ਵੱਲੋਂ ਸਖਤ ਕਾਰਵਾਈ ਕੀਤੀ ਗਈ। ਅੰਬੇਦਕਰ ਸੰਘਰਸ਼ ਪਾਰਟੀ ਵਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਸ ਮੌਕੇ ਮੁਕੇਸ਼ ਕਸ਼ਿਅਪ ਜਿਲਾ ਪ੍ਰਧਾਨ ਸ਼ਿਵ ਸੈਨਾ ਸ਼ਿੰਦੇ ਗਰੁੱਪ, ਵਿੱਕੀ, ਦਲੀਪ ਸਿੰਘ, ਜਿੰਦਰ, ਪ੍ਰਦੀਪ ਅਤੇ ਹੋਰ ਹਾਜਰ ਸਨ।

LEAVE A REPLY

Please enter your comment!
Please enter your name here