ਜਣਗਣਨਾ 2021 ਨੂੰ ਲੈ ਕੇ ਸੈਂਸਜ ਡਾਇਰੈਕਟਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿੱਤੇ ਆਦੇਸ

ਪਠਾਨਕੋਟ(ਦ ਸਟੈਲਰ ਨਿਊਜ਼): ਸਾਲ 2022 ਵਿੱਚ ਹੋਣ ਵਾਲੀ ਜਣਗਣਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਕੀਤਾ ਜਾਵੇ ਤਾਂ ਜੋ ਕੋਈ ਵੀ ਪਹਿਲੂ ਅੱਖਾਂ ਤੋਂ ਉਹਲੇ ਨਾ ਹੋ ਸਕੇ, ਦਿੱਤੇ ਨਿਯਮਾਂ ਅਤੇ ਢੰਗ ਪ੍ਰਣਾਲੀ ਦਾ ਪੂਰੀ ਤਰ੍ਹਾਂ ਨਾਲ ਖਿਆਲ ਰੱਖਿਆ ਜਾਵੇ ਤਾਂ ਜੋ ਸਰਕਾਰ ਨੂੰ ਜਣਗਣਨਾ-2021 ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ ਜਾ ਸਕੇ। ਇਹ ਪ੍ਰਗਟਾਵਾ ਅਭਿਸੇਕ ਜੈਨ (ਆਈ.ਏ.ਐਸ.)ਸੈਂਸਜ ਡਾਇਰੈਕਟਰ (ਓੁਪਰੇਸਨਜ ) ਪੰਜਾਬ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਜਿਲ੍ਹਾ ਪ੍ਰਬੰਧਕੀ ਸਟਾਫ ਨਾਲ ਇੱਕ ਮੀਟਿੰਗ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ,  ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ), ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰਕਲ੍ਹਾਂ, ਚਰਨਜੀਤ ਸਿੰਘ ਡਿਪਟੀ ਐਸ.ਏ. ਪਠਾਨਕੋਟ, ਰਾਜੇਸ ਸਰਮਾ ਸਹਾਇਕ ਖੋਜ ਅਫਸਰ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਮਨਜਿੰਦਰ ਸਿੰਘ ਡੀ.ਪੀ.ਓ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ, ਪ੍ਰਵੀਨ ਕੁਮਾਰ, ਸਰਨਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ। ਉਨ੍ਹਾਂ ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਕਿਹਾ ਕਿ ਪਿਛਲੀ ਵਾਰ ਜਣਗਣਨਾ ਸਾਲ 2011 ਵਿੱਚ ਕਰਵਾਈ ਗਈ ਸੀ ਅਤੇ ਇਹ ਜਣਗਣਨਾ ਸਾਲ 2021 ਵਿੱਚ ਕਰਵਾਈ ਜਾਣੀ ਸੀ ਪਰ ਕਰੋਨਾ ਕਾਲ ਦੇ ਚਲਦਿਆਂ ਅਤੇ ਕਰੋਨਾ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਜਣਗਣਨਾ ਵਿੱਚ ਦੇਰੀ ਕੀਤੀ ਗਈ।

Advertisements

ਉਨ੍ਹਾਂ ਦੱਸਿਆ ਕਿ ਜਣਗਣਨਾ ਦਾ ਕਾਰਜ ਸਾਲ 2022 ਵਿੱਚ ਕੀਤਾ ਜਾਣਾ ਹੈ ਜਿਸ ਅਧੀਨ ਸਾਰੇ ਬਲਾਕ ਪੱਧਰ ਤੇ , ਤਹਿਸੀਲ ਪੱਧਰ ਤੇ ਅਤੇ ਜਿਲ੍ਹਾ ਪੱਧਰ ਤੇ ਰਿਪੋਰਟਾਂ ਵੀ ਪ੍ਰਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਣਗਣਨਾ ਦੇ ਕਾਰਜ ਦੋਰਾਨ ਹਰੇਕ ਸੈਸਜ ਅਫਸਰ ਵੱਲੋਂ ਇਨ੍ਹਾਂ ਗੱਲਾਂ ਦਾ ਵਿਸੇਸ ਤੋਰ ਤੇ ਧਿਆਨ ਰੱਖਿਆ ਜਾਵੇਗਾ ਕਿ ਸਾਲ 2011 ਦੋਰਾਨ ਜੋ ਇਮੂਨੇਸਨ ਬਲਾਕ ਬਣਾਏ ਗਏ ਸਨ ਹੁਣ ਮੋਜੂਦਾ ਸਮੇਂ ਅੰਦਰ ਇਲਾਕਿਆਂ ਦਾ ਖੇਤਰਫਲ ਵੱਧਣ ਅਤੇ ਹੋਰ ਤਬਦੀਲੀਆਂ ਕਰਕੇ ਮੋਜੂਦਾ ਸਮੇਂ ਦੋਰਾਨ ਇਹ ਇਮੂਨੇਸਨ ਬਲਾਕ ਕਿਹੜੇ ਵਾਰਡਾਂ ਅੰਦਰ ਆਏ ਹਨ ਅਤੇ ਇਨ੍ਹਾਂ ਦੀ ਡਿਟੇਲ ਪੂਰਨ ਤੋਰ ਤੇ ਜਾਂਚ ਕਰਕੇ ਹੀ ਭਰੀ ਜਾਵੇ ਤਾਂ ਜੋ ਜਣਗਣਨਾ ਕਾਰਜ ਵਿੱਚ ਤੱਥ ਪੂਰੀ ਤਰ੍ਹਾਂ ਸਾਹਮਣੇ ਆ ਸਕਣ। ਉਨ੍ਹਾਂ ਕਿਹਾ ਕਿ ਪਹਿਲਾ 2011 ਵਿੱਚ ਜਦੋਂ ਜਣਗਣਨਾ ਹੋਈ ਸੀ ਤਾਂ ਉਸ ਸਮੇਂ ਪਠਾਨਕੋਟ ਗੁਰਦਾਸਪੁਰ ਜਿਲ੍ਹੇ ਦਾ ਹੀ ਹਿੱਸਾ ਸੀ ਅਤੇ ਇਹ ਜਿਲ੍ਹੇ ਪਠਾਨਕੋਟ ਲਈ ਪਹਿਲੀ ਵਾਰ ਹੈ ਕਿ ਜਣਗਣਨਾ ਦਾ ਕਾਰਜ ਕੀਤਾ ਜਾ ਰਿਹਾ ਹੈ, ਇਸ ਲਈ ਹਰੇਕ ਨਿਯੂਕਤ ਕੀਤੇ ਅਧਿਕਾਰੀ ਦੀ ਹੋਰ ਵੀ ਜਿਆਦਾ ਜਿਮ੍ਹੇਦਾਰ ਬਣ ਜਾਂਦੀ ਹੈ ਕਿ ਜਣਗਣਨਾ ਦੇ ਕਾਰਜ ਨੂੰ ਸਹੀ ਢੰਗ ਨਾਲ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਸਿਵਲ ਸਰਜਨ ਪਠਾਨਕੋਟ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹੇ ਅੰਦਰ ਜਿਸ ਵੀ ਵਿਅਕਤੀ ਦੀ ਮੋਤ ਹੁੰਦੀ ਹੈ ਚਾਹੇ ਉਹ ਘਰ ਅੰਦਰ ਹੋਵੇ ਜਾਂ ਹਸਪਤਾਲ ਵਿੱਚ ਹੋਵੇ ਉਸ ਵਿਅਕਤੀ ਦਾ ਐਮ.ਸੀ.ਸੀ.ਡੀ.( ਮੈਡੀਕਲ ਸਰਟੀਫਿਕੇਸਨ ਆਫ ਕੇਸ  ਆਫ ਡੈਥ) ਜਰੂਰ ਕੱਟਿਆ ਜਾਵੇ ਤਾਂ ਜੋ ਜਣਗਣਨਾ ਦੇ ਕਾਰਜ ਨੂੰ ਹੋਰ ਵੀ ਸੁਖਾਲਾ ਬਣਾਇਆ ਜਾ ਸਕੇ।

LEAVE A REPLY

Please enter your comment!
Please enter your name here