Tuesday, October 13, 2026
Home Latest ਇਸ਼ਨਾਨ ਕਰਦੇ ਸਮੇਂ ਨੌਜਵਾਨ ਦੀ ਯਮੁਨਾ ਨਦੀ ਵਿੱਚ ਡੁੱਬਣ ਕਾਰਨ ਹੋਈ ਮੌਤ

ਇਸ਼ਨਾਨ ਕਰਦੇ ਸਮੇਂ ਨੌਜਵਾਨ ਦੀ ਯਮੁਨਾ ਨਦੀ ਵਿੱਚ ਡੁੱਬਣ ਕਾਰਨ ਹੋਈ ਮੌਤ

ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਪਾਣੀਪਤ ਦੇ ਪਿੰਡ ਉਝਾ ਦਾ ਰਹਿਣ ਵਾਲਾ ਇੱਕ ਨੌਜਵਾਨ ਯਮੁਨਾ ਵਿੱਚ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਸ਼, ਨਿਸ਼ਾਂਤ ਤੇ 4-5 ਹੋਰ ਦੋਸਤ ਮਿਲ ਕੇ ਯਮੁਨਾ ਨਹਾਉਣ ਗਏ ਹੋਏ ਹਨ ਤੇ ਉਹ ਸਾਰੇ ਦੋਸਤ ਪਾਣੀਪਤ ਦੀ ਬਜਾਏ  ਯੂਪੀ ਦੀ ਸਰਹੱਦ ਪਾਰ ਕਰ ਗਏ ਅਤੇ ਉੱਥੇ ਯਮੁਨਾ ਨਦੀ ਵਿੱਚ ਇਸ਼ਨਾਨ ਕਰਨ ਲੱਗੇ।

Advertisements

ਜਦੋਂ ਉਹ ਇਸ਼ਨਾਨ ਕਰ ਰਹੇ ਸਨ ਤਾਂ ਅਚਾਨਕ ਨਿਸ਼ਾਂਤ ਅਤੇ ਇੱਕ ਹੋਰ ਨੌਜਵਾਨ ਪਾਣੀ ਦੇ ਵਿਚਕਾਰ ਚਲੇ ਗਏ। ਜਿੱਥੇ ਕਿ ਡੂੰਘਾਈ ਹੋਣ ਕਾਰਨ ਦੋਵੇ ਸੰਤੁਲਨ ਗੁਆ ਬੈਠੇ, ਜਿਸ ਕਾਰਨ ਨਿਸ਼ਾਂਤ ਡੂੰਘੇ ਪਾਣੀ ਵਿੱਚ ਡੁੱਬ ਗਿਆ, ਪਰ ਉਸਦਾ ਦੋਸਤ ਬਚ ਗਿਆ। ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਨਿਸ਼ਾਂਤ ਦੀ ਭਾਲ ਕੀਤੀ ਗਈ ਪਰ ਨਹੀਂ ਮਿਲਿਆ। ਕੁੱਝ ਸਮੇਂ ਬਾਅਦ ਆਕਸੀਜਨ ਸਿਲੰਡਰ ਵਾਲੇ ਗੋਤਾਖੋਰ ਦੀ ਮਦਦ ਨਾਲ ਨਿਸ਼ਾਂਤ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਨਿਸ਼ਾਂਤ ਦੀ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here