ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਬਲਾਕ ਸਿਹਤ ਮੇਲੇ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਮਿਆਰੀ ਅਤੇ ਵਧੀਆ ਸਿਹਤ ਸੇਵਾਂਵਾਂ ਦੇਣ ਦੇ ਸੰਕਲਪ ਅਤੇ ਲੋਕਾਂ ਨੂੰ ਵੱਖ ਵੱਖ ਬੀਮਾਰੀਆਂ ਪ੍ਰਤੀ ਜਾਗਰੂਕ ਤੇ ਬਚਾਓ ਕਰਨ ਸੰਬਧੀ ਅੱਜ ਮਿਤੀ 18/04/2022 ਨੂੰ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਸਿਹਤ ਸੇਵਾਂਵਾਂ ਦੇ ਮੁੱਖੀ ਸਿਵਲ ਸਰਜਨ ਡਾ.ਪਰਮਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਐਸ.ਪੀ ਸਿੰਘ ਇੰਚਾਰਜ ਸੀ.ਐਚ.ਸੀ ਮੰਡ ਭੰਡੇਰ ਦੀ ਪ੍ਰਧਾਨਗੀ ਹੇਠ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ। ਸਿਹਤ ਮੇਲੇ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਕਿਹਾ ਕਿ ਬਲਾਕ ਪੱਧਰੀ ਸਿਹਤ ਮੇਲੇ ਜ਼ਰੂਰਤ ਮੰਦ ਲੋਕਾਂ ਲਈ ਇਕ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ ਕਿਉਂ ਕਿ ਇਸ ਵਿੱਚ ਇੱਕ ਹੀ ਛੱਤ ਹੇਠਾਂ ਵੱਖ ਵੱਖ ਬੀਮਾਰੀਆਂ ਨਾਲ ਸਬੰਧਤ ਮਾਹਿਰ ਡਾਕਟਰਾਂ ਵਲੋਂ ਸਿਹਤ ਚੈਕ-ਅਪ, ਟੈਸਟ, ਦਵਾਈਆਂ ਅਤੇ ਕਾਊਂਸਲਿੰਗ ਸੇਵਾਂਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਨਾਲ ਹੀ ਲੋਕਾਂ ਨੂੰ ਬੀਮਾਰੀਆਂ ਅਤੇ ਇਨਾਂ ਤੋਂ ਬਚਾਓ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।

Advertisements

ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਿਹਤ ਸੰਸਥਾਂਵਾਂ ਤੇ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਮੁਫਤ ਸੇਵਾਂਵਾਂ, ਪਰਿਵਾਰ ਨਿਯੋਜਨ, ਮੁਫਤ ਐਬੂਲੈਂਸ ਸੇਵਾ 108, ਸਿਹਤ ਸਬੰਧੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 104, ਦੂਰ ਦੁਰਾਡੇ ਪਿਡਾਂ ਦੇ ਵਸਨੀਕਾਂ ਦੇ ਲਈ ਮੋਬਾਇਲ ਮੈਡੀਕਲ ਯੁਨਿਟ( ਐਮ.ਐਮ.ਯੂ) ਰਾਸ਼ਟਰੀ ਬਾਲ ਸੁਰੱਖਿਆਕਾਰਅਕਰਮ (ਆਰ.ਬੀ.ਅੇਸ.ਕੇ.), ਨਸ਼ਾ ਨਿਵਾਰਨ ਅਤੇ ਮੁੜ ਵਸੇਬਾ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ, ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਮੁੱਖ ਤੌਰ ਤੇ ਚਲਾਈਆਂ ਜਾ ਰਹੀਆਂ ਹਨ। ਉਨਾਂ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਹ ਸਿਹਤ ਮੇਲੇ ਹਰ ਇੱਕ ਬਲਾਕ ਵਿੱਚ 22ਅਪ੍ਰੈਲ ਤੱਕ ਲਗਣਗੇ। ਇਸ ਮੇਲੇ ਵਿੱਚ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਸਿਹਤ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਵੱਖ ਵੱਖ ਬੀਮਾਰੀਆਂ ਅਤੇ ਇਨਾਂ ਤੋਂ ਬਚਾਓ ਸੰਬਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ, ਨਸ਼ਿਆਂ ਨਾਲ ਸਿਹਤ ਉਪਰ ਪੈਂਦੇ ਦੁਸ਼ਟ ਪ੍ਰਭਾਵਾਂ ਅਤੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਦੱਸਿਆ ਗਿਆ। ਇਸ ਮੌਕੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ. ਐਸ.ਪੀ ਸਿੰਘ ਨੇ ਦੱਸਿਆ ਕਿ 25 ਤੋਂ 30 ਪਿੰਡਾਂ ਦੇ ਲੱਗਭਗ 400 ਵਸਨੀਕਾਂ ਨੇ ਇਸ ਹੈਲਥ ਮੇਲੇ ਤੋਂ ਲਾਭ ਪ੍ਰਾਪਤ ਕੀਤਾ।ਇਸ ਮੇਲੇ ਵਿੱਚ ਆਯੂਸ਼ਮਾਨ ਭਾਰਤ ਸਿਹਤ ਕਾਰਡ, ਦਿਵਯਾਂਗ ਵਿਅਕਤੀਆਂ ਦੇ ਸਰਟੀਫਿਕੇਟ ਅਤੇ ਕੋਵਿਡ ਵੈਕਸੀਨੈਸ਼ਨ ਤੇ ਯੋਗਾ ਸ਼ੈਸ਼ਨ ਵੀ ਲਗਾਇਆ ਗਿਆ। ਇਸ ਮੇਲੇ ਵਿੱਚ ਡਾ. ਸਾਹਿਲ ਪਵਨ, ਡਾ.ਅਨੁਰਿੰਦਰ ਰਾਜੂ, ਡਾ. ਵਰਨ ਨਈਅਰ, ਡਾ.ਟੀ ਐਸ ਕਲਸੀ, ਡਾ.ਦੀਪਕ ਸ਼ਰਮਾ, ਡਾ.ਰਿਚਾ ਸ਼ਰਮਾ,ਡਾ. ਹਰਦੀਪ ਸਿੰਘ,ਰਮਨਦੀਪ ਕੌਰ ਟੈਲੀ ਕੰਸਲਟੇਸ਼ਨ, ਰਜੀਵ ਸ਼ਰਮਾ ਆਦਿ ਵਲੋਂ ਸੇਵਾਵਾਂ ਨਿਭਾਈਆਂ ਗਈਆਂ।

LEAVE A REPLY

Please enter your comment!
Please enter your name here