ਅਨੁਸੂਚਿਤ ਜਾਤੀ ਨਾਲ ਸਬੰਧਤ ਬੱਚਿਆਂ ਲਈ ਮੁਫ਼ਤ ਸਿਖਲਾਈ ਕੋਰਸ 26 ਅਪ੍ਰੈਲ ਤੋਂ ਹੋਵੇਗਾ ਸ਼ੁਰੂ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਬੱਚਿਆਂ ਲਈ 26 ਅਪ੍ਰੈਲ ਤੋਂ ਸਵੇਰੇ 11 ਵਜੇ ਜ਼ਿਲ੍ਹਾ ਉਦਯੋਗ ਕੇਂਦਰ, ਜਲੰਧਰ ਰੋਡ (ਸਾਹਮਣੇ ਜੇ.ਆਰ.ਪੋਲੀਟੈਕਨਿਕ ਕਾਲਜ) ਹੁਸ਼ਿਆਰਪੁਰ ਵਿਖੇ ਇਕ ਮਹੀਨੇ ਦਾ ਮੁਫ਼ਤ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ, ਤਾਂ ਜੋ ਉਹ ਆਪਣੇ ਪੈਰ੍ਹਾਂ ’ਤੇ ਖੜ੍ਹੇ ਹੋ ਸਕਣ।

Advertisements

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੇਵਲ ਅਨੁਸੂਚਿਤ ਜਾਤੀ ਨਾਲ ਸਬੰਧਤ ਪ੍ਰਾਰਥੀ ਜ਼ਿਲ੍ਹਾ ਰੋਜਗਾਰ ਬਿਊਰੋ ਦੇ ਮੋਬਾਇਲ ਐਪ ‘ਡੀ.ਬੀ.ਈ.ਈ. ਆਨਲਾਇਨ’ ਨੂੰ ਗੂਗਲ ਪਲੇਅ ਸਟੋਰ ’ਤੇ ਡਾਊਨਲੋਡ ਕਰਕੇ ਅਤੇ ਸਕਿੱਲ ਕੋਰਸ ਦੇ ਸੈਕਸ਼ਨ ਵਿਚ ਜਾ ਕੇ 25 ਅਪ੍ਰੈਲ ਦੁਪਹਿਰ 3 ਵਜੇ ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਵਿਚ ਚਾਹਵਾਨ ਉਮੀਦਵਾਰਾਂ ਦਾ ਇਕ ਬੈਚ ਬਣਾ ਕੇ ਚਾਰ ਹਫ਼ਤੇ ਦੀ ਮੁਫ਼ਤ ਪ੍ਰੋਫੈਸ਼ਨਲ (ਈ.ਡੀ.ਪੀ.) ਟਰੇਨਿੰਗ ਕਰਵਾਈ ਜਾਵੇਗੀ, ਜਿਸ ਵਿਚ ਪ੍ਰਾਰਥੀ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਲਈ ਹੁਨਰਮੰਦ ਕੀਤਾ ਜਾਵੇਗਾ ਅਤੇ ਇਸ ਟਰੇਨਿੰਗ ਤੋਂ ਬਾਅਦ ਇਨ੍ਹਾਂ ਪ੍ਰਾਰਥੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਸਬਸਿਡੀ ਵਾਲੇ ਕਰਜ਼ੇ ਵੀ ਮੁਹੱਈਆ ਕਰਵਾਏ ਜਾਣਗੇ।

LEAVE A REPLY

Please enter your comment!
Please enter your name here