ਡਾਕਟਰ ਦੀ ਪਰਚੀ ਤੋਂ ਬਿਨਾ ਦਵਾਈ ਨਾ ਵੇਚੀ ਜਾਵੇ: ਡਰੱਗ ਇੰਸਪੈਕਟਰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲੇ ਅੰਦਰ ਸਮੂਹ ਕੈਮਿਸਟਾਂ (ਰਿਟੇਲਰ ਅਤੇ ਹੋਲਸੇਲਰ)ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਡਾਕਟਰ ਦੀ ਪਰਚੀ ਤੋਂ ਬਿਨਾ ਕੋਈ ਵੀ ਦਵਾਈ ਨਾ ਵੇਚੀ ਜਾਵੇ। ਖਾਸ ਤੌਰ ਤੇ ਹੈਬਿਟ ਫੌਰਮਿੰਗ (ਨਸ਼ੀਲੀਆਂ ਦਵਾਈਆਂ) ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਇਹ ਪ੍ਰਗਟਾਵਾ ਜ਼ਿਲਾ ਡਰੱਗ ਇੰਸਪੈਕਟਰ ਆਸ਼ੂਤੋਸ਼ ਗਰਗ ਵੱਲੋਂ ਕੀਤਾ ਗਿਆ।

Advertisements

ਉਨ੍ਹਾਂ ਖੁਲਾਸਾ ਕੀਤਾ ਕਿ ਜ਼ਿਲ੍ਹੇ ਅੰਦਰ ਸਮੇਂ ਸਮੇਂ ਤੇ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਦੁਕਾਨਦਾਰਾਂ ਨੂੰ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਜ਼ਿਲੇ ਅੰਦਰ ਕੀਤੀ ਗਈ ਚੈਕਿੰਗ ਦੌਰਾਨ ਕੁੱਝ ਦੁਕਾਨਾਂ ਤੋਂ ਸੇਲ ਪ੍ਰਚੇਜ਼ ਦਾ ਢੁਕਵਾਂ ਰਿਕਾਰਡ ਨਾ ਮਿਲਣ ਕਾਰਨ ਨਿਯਮਾਂ ਮੁਤਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।  

LEAVE A REPLY

Please enter your comment!
Please enter your name here