ਸੰਦੀਪ ਵਰਮਾ ਸਵਰਨਕਾਰ ਸੰਘ ਪੰਜਾਬ ਦੇ ਕਾਰਜਕਾਰਣੀ ਦੇ ਮੈਂਬਰ ਨਿਯੁਕਤ

ਰੂਪਨਗਰ (ਦ ਸਟੈਲਰ ਨਿਊਜ਼),ਰਿਪੋਰਟ- ਧਰੂਵ ਨਾਰੰਗ । ਅਖਿਲ ਭਾਰਤੀ ਸਵਰਨਕਾਰ ਸੰਘ ਦੇ ਰਾਸ਼ਟਰੀ ਸਕੱਤਰ ਅਤੇ ਜਿਲਾ ਰੂਪਨਗਰ ਸਵਰਨਕਾਰ ਸੰਘ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ ਨੇ ਰੂਪਨਗਰ ਦੇ ਸੰਦੀਪ ਵਰਮਾ ਬੇਲੇ ਵਾਲੇ ਸਰਾਫ ਨੂੰ ਸਵਰਨਕਾਰ ਸੰਘ ਪੰਜਾਬ ਦੀ ਕਾਰਜਕਾਰਣੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨੂੰ ਸਵਨਕਾਰ ਸੰਘ ਪੰਜਾਬ ਦੇ ਪ੍ਧਾਨ ਯਸ਼ਪਾਲ ਚੌਹਾਨ ਨੇ ਮੰਜੂਰੀ ਦਿੱਤੀ ਹੈ। ਇਸ ਮੌਕੇ ਸੰਦੀਪ ਵਰਮਾ ਬੇਲੇ ਵਾਲੇ ਸਰਾਫ ਨੂੰ ਸਵਰਨਕਾਰਾਂ ਵਲੋਂ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਤਹਿਸੀਲ ਰੂਪਨਗਰ ਤੇ ਨਗਰ ਕੌਂਸਲ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ, ਜਿਲਾ ਪ੍ਧਾਨ ਲਲਿਤ ਨਾਗੀ, ਸੀਨੀਅਰ ਪ੍ਧਾਨ ਸਤਿੰਦਰ ਨਾਗੀ, ਦਰਸ਼ਨ ਵਰਮਾ ਜਿਲਾ ਮੀਤ ਪ੍ਧਾਨ, ਨਵਦੀਪ ਚੌਹਾਨ, ਮਿੰਟੂ ਸਰਾਫ, ਸੁਰਿੰਦਰ ਵਰਮਾ, ਮੁਨੀਸ਼ ਵਰਮਾ, ਦਵਿੰਦਰ ਵਰਮਾ ਗੋਲੂ, ਬੰਟੀ ਕੰਡਾ, ਰਾਕੇਸ਼ ਕੁਮਾਰ, ਨਰਿੰਦਰ ਭੋਲਾ, ਚੋਪੜਾ ਜਵੈਲਰ, ਰਾਜੇਸ਼ ਵਰਮਾ ਰਾਜੂ ਬੇਲੇ ਵਾਲੇ ਤੇ ਹੋਰ ਸਵਰਨਕਾਰ ਮੌਜੂਦ ਸਨ।

LEAVE A REPLY

Please enter your comment!
Please enter your name here