ਰੇਲਵੇ ਮੰਡੀ ਸਕੂਲ ਦੀਆਂ ਟੌਪਰ ਵਿਦਿਆਰਥਣਾਂ ਦਾ ਹੋਇਆ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 12ਵੀ ਕਲਾਸ ਦਾ ਨਤੀਜਾ ਐਲਾਨਿਆ ਗਿਆ। ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਅਵਨਤਿਕਾ ਸ਼ਰਮਾ, ਇਸਦੇ ਨਾਲ਼ ਦੋ ਹੋਰ ਵਿਦਿਅਰਥਣਾਂ ਅੰਤਿਮਾ ਸ਼ਰਮਾ ਅਤੇ ਦਿਵਯਾ ਸ਼ਰਮਾ ਦਾ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮੈਡਮ, ਸਮੂਹ ਸਟਾਫ ਅਤੇ ਹਾਜ਼ਰ ਵਿਦਿਅਰਥਣਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

Advertisements

ਵਿਦਿਅਰਥਣਾਂ ਨੂੰ ਮੈਡਲ ਪਾ ਕੇ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀਆਂ ਕੁੱਲ 554 ਵਿਦਿਅਰਥਣਾਂ ਬੋਰਡ ਦੀ ਪ੍ਰੀਖਿਆ ਵਿੱਚ ਬੈਠੀਆਂ। ਜਿਹਨਾਂ ਵਿੱਚੋਂ 75 ਵਿਦਿਅਰਥਣਾਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ। 239 ਵਿਦਿਅਰਥਣਾਂ ਨੇ 80 % ਤੋਂ ਵੱਧ ਅੰਕ ਹਾਸਲ ਕੀਤੇ। ਬੋਰਡ ਦੇ ਨਤੀਜਿਆਂ ਵਿੱਚ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਇਹਨਾਂ ਬੱਚਿਆਂ ਨੇ ਆਪਣੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਲਲਿਤਾ ਅਰੋੜਾ, ਅਪਰਾਜਿਤਾ ਕਪੂਰ, ਸ਼ਾਲਿਨੀ ਅਰੋੜਾ, ਰਵਿੰਦਰ ਕੌਰ, ਮੀਨਾ ਸ਼ਰਮਾ, ਮਧੂ ਬਾਲਾ, ਪ੍ਰਵੀਨ ਕੁਮਾਰੀ, ਵੰਦਨਾ ਬਾਹਰੀ, ਸਰੋਜ ਕੁਮਾਰੀ, ਪੁਨੀਤ, ਸੁਮਨ ਗੁਪਤਾ, ਅਲਕਾ, ਨਵਜੋਤ ਸੰਧੂ, ਗੁਰਨਾਮ ਸਿੰਘ, ਸਤਪਾਲ ਸਿੰਘ ਅਤੇ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here