ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਨੇ ਕੀਤਾ ਨਗਰ ਨਿਗਮ ਦਾ ਦੌਰਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਹਲਕਾ ਕਪੂਰਥਲਾ ਦੇ ਦੁਕਾਨਦਾਰਾਂ ਦਾ ਇੱਕ ਵਫ਼ਦ “ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਕੋਆਰਡੀਨੇਟਰ ਟ੍ਰੇਡ ਵਿੰਗ” ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਮਿਲਿਆ। ਉਨ੍ਹਾਂ ਨੇ ਨਗਰ ਨਿਗਮ ਕਪੂਰਥਲਾ ਵੱਲੋਂ ਮਾਲਕੀ ਤਬਦੀਲੀ, ਹਾਊਸ ਟੈਕਸ ਅਦਾ ਕਰਨ ਸਬੰਧੀ ਅਤੇ ਟੀ ਐੱਸ ਵੰਨ ਲੈਣ ਇਤਿਆਦਿ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਰਾਹੀਂ ਫਾਈਲਾਂ ਭਰਨ ਉਪਰੰਤ ਵੀ ਪਿਛਲੇ ਲੰਮੇ ਸਮੇਂ ਤੋਂ ਉਹ ਦਫ਼ਤਰ ਦੇ ਚੱਕਰ ਕੱਢ ਰਹੇ ਹਨ ਪਰ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ। ਦਫ਼ਤਰੀ ਅਮਲੇ ਵੱਲੋਂ ਅਕਸਰ ਹੀ ਉਨ੍ਹਾਂ ਨੂੰ ਅੱਜ-ਕਲ੍ਹ, ਅੱਜ-ਕਲ੍ਹ ਦੇ ਲਾਰੇ ਲਗਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਮੌਕੇ ਤੇ ਹੀ ਲੋਕਾਂ ਦੀ ਸੁਣਵਾਈ ਕਰਦਿਆਂ ਉਨ੍ਹਾਂ ਨਗਰ ਨਿਗਮ ਦਫ਼ਤਰ ਦਾ ਦੌਰਾ ਕੀਤਾ। ਸੁਪਰਡੈਂਟ ਅਤੇ ਉਨ੍ਹਾਂ ਦੇ ਸਹਾਇਕ ਭਜਨ ਸਿੰਘ ਤੋਂ ਰੁਕੇ ਹੋਏ ਅਜਿਹੇ ਕੰਮਾਂ ਦਾ ਕਾਰਨ ਪੁੱਛਣ ਉਪਰੰਤ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 2013-ਚੌਦਾਂ ਤੋਂ ਹਾਊਸ ਟੈਕਸ ਨੂੰ ਪ੍ਰਾਪਰਟੀ ਟੈਕਸ ਵਿੱਚ ਤਬਦੀਲ ਕਰਨ ਕਰਕੇ ਹਾਊਸ ਟੈਕਸ ਵਾਲਾ ਸਾਰਾ ਰਿਕਾਰਡ ਡੰਪ ਹੋ ਚੁੱਕਾ ਹੈ।

Advertisements

ਇਸ ਸਬੰਧੀ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਨਵੇਂ ਹੁਕਮ ਜਾਰੀ ਨਹੀਂ ਕੀਤੇ ਗਏ। ਮੌਕੇ ਤੇ ਹੀ ਜਦੋਂ ਕਮਿਸ਼ਨਰ ਨਗਰ ਨਿਗਮ ਮੈਡਮ ਅਨੁਪਮ ਕਲੇਰ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਕਬਾਲ ਜੀ ਮੈਂ ਮੀਟਿੰਗ ਵਿੱਚ ਹਾਂ, ਮੀਟਿੰਗ ਤੋਂ ਬਾਅਦ ਫੋਨ ਕਰਾਂਗੀ। ਮੀਟਿੰਗ ਉਪਰੰਤ ਈ ਓ ਬ੍ਰਿਜ ਮੋਹਨ ਨੇ ਫ਼ੋਨ ਤੇ ਦੱਸਿਆ ਕਿ ਇਕਬਾਲ ਜੀ ਇਹ ਮੈਟਰ ਲੀਗਲ ਉਪੀਨੀਅਨ ਵਾਸਤੇ ਗਿਆ ਹੋਇਆ ਹੈ ਆਸ ਹੈ 25 ਮਈ ਤੋਂ ਪਹਿਲਾਂ ਪਹਿਲਾਂ ਡਸੀਜਨ ਹੋ ਜਾਵੇਗਾ।

LEAVE A REPLY

Please enter your comment!
Please enter your name here