ਦਫਤਰ ‘ਚ ਕੰਮ ਕਰਨ ਵਾਲੀ ਔਰਤ ਦੀ ਕਿਰਤ ਦੇ ਪੈਸੇ ਨਾ ਦੇਣ ਤੇ ਔਰਤ ਨੇ ਮੰਜੂ ਰਾਣਾ ਦੇ ਦਫਤਰ ਬਾਹਰ ਦਿੱਤਾ ਧਰਨਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਹਲਕਾ ਕਪੂਰਥਲਾ ਇੰਚਾਰਜ ਮੈਡਮ ਮੰਜੂ ਰਾਣਾ ਦੇ ਦਫਤਰ ਬਾਹਰ ਦਿੱਤਾ ਗਿਆ ਧਰਨਾ। ਇਹ ਧਰਨਾ ਜਨਤਾ ਦਾ ਨਹੀਂ ਤੇ ਨਾ ਹੀ ਸਰਕਾਰੀ ਮੁਲਾਜ਼ਮਾਂ ਦਾ ਸੀ ਹੈਰਾਨੀ ਯੋਗ ਇਹ ਗੱਲ ਸੀ ਇਹ ਧਰਨਾ ਪਾਰਟੀ ਵਲੰਟੀਅਰਾਂ ਵਲੋਂ ਮੈਡਮ ਵਲੋਂ ਓਹਨਾ ਨਾਲ ਰੁੱਖੇ ਬਰਤਾਅ ਤੇ ਫੋਨ ਨਾ ਚੁੱਕਣ ਕਾਰਨ ਸੀ ਤੇ ਦਫਤਰ ਚ ਰੋਟੀ ਤੇ ਚਾਹ ਬਣਾਉਣ ਵਾਲੀ ਔਰਤ ਵਲੋਂ ਆਪਣੀ ਮੇਹਨਤ ਦੇ ਪੈਸੇ ਲੈਣ ਵਾਸਤੇ ਸਿਖਰ ਦੁਪਹਿਰੇ ਧਰਨਾ ਦਿੱਤਾ ਗਿਆ ਆਪ ਆਗੂ ਯਸ਼ਪਾਲ ਆਜ਼ਾਦ ਨੇ ਪਾਰਟੀ ਵਲੰਟੀਅਰਾਂ ਤੇ ਬਾਕੀ ਧਰਨਾਕਾਰੀਆਂ ਨੂੰ ਸਮਝਾ ਬੁਝਾ ਕੇ ਧਰਨਾ ਚੁਕਾਇਆ ।

Advertisements

ਇਸ ਧਰਨੇ ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਬਣਕੇ ਅੱਗੇ ਆਈ ਹੈ ਤੇ ਹੁਣ ਗਰੀਬ ਤੇ ਆਮ ਬੰਦਿਆਂ ਨੂੰ ਤੰਗ ਪਰੇਸ਼ਾਨ ਨਾ ਕਰੋ ਗਰੀਬ ਦਾ ਹੱਕ ਨਾ ਰੱਖੋ । ਬੀਜੇਪੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅਕਾਲੀ ਕਾਂਗਰਸ ਤੋਂ ਦੁਖੀ ਹੋ ਕੇ ਲੋਕਾਂ ਨੇ ਆਪ ਨੂੰ ਮੌਕਾ ਦਿੱਤਾ ਹੈ। ਪ੍ਰੰਤੂ ਆਪ ਵਲੋਂ ਵੀ ਜਨਤਾ ਦੀ ਭਲਾਈ ਲਈ ਕੁਝ ਨਹੀਂ ਹੋ ਰਿਹਾ ਕਪੂਰਥਲਾ ਵਿਚ ਵੀ ਆਪ ਦੇ ਕਿ ਗੁੱਟ ਬਣ ਗਏ ਹਨ। ਜੋ ਆਪਣੇ ਆਪਣੇ ਰਾਹ ਚਲ ਰਹੇ ਹਨ ਜਿਸ ਨਾਲ ਲੋਕਾਂ ਦੇ ਕਮ ਨਹੀਂ ਹੋ ਰਹੇ ਤੇ ਲੋਕ ਪਰੇਸ਼ਾਨ ਹਨ ਓਹਨਾ ਦੇ ਆਪਣੇ ਵਰਕਰ ਵੀ ਪਰੇਸ਼ਾਨ ਹੋਕੇ ਧਰਨਾ ਲਗਾ ਰਹੇ ਹਨ। ਬਾਕੀ ਦਫਤਰ ਚ ਕੰਮ ਕਰਨ ਵਾਲੀ ਗਰੀਬ ਔਰਤ ਦੀ ਕਿਰਤ ਦੇ ਪੈਸੇ ਨਾ ਦੇਣਾ ਬੜੀ ਮੰਦਭਾਗੀ ਗੱਲ ਹੈ।

LEAVE A REPLY

Please enter your comment!
Please enter your name here