ਲੁਟੇਰਿਆ ਨੇ ਘਰ ਵਿੱਚ ਮਹਿਲਾ ਨੂੰ ਜ਼ਖਮੀ ਕਰ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣਿਆ ਦੀ ਕੀਤੀ ਲੁੱਟ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਬਟਾਲਾ ਵਿੱਚ ਚੋਰ ਅਤੇ ਲੁਟੇਰੇ ਬੇਖੌਫ ਹੋ ਕੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇਕੇ ਫਰਾਰ ਹੋ ਰਹੇ ਹਨ । ਮਿਲੀ ਜਾਣਕਾਰੀ ਦੇ ਅਨੁਸਾਰ, ਬਟਾਲਾ ਦੇ ਸੰਘਣੀ ਆਬਾਦੀ ਵਾਲੇ ਮੁਹੱਲਾ ਤੇਲੀਆ ਤੋਂ ਗੁਰਦਵਾਰਾ ਡੇਹਰਾ ਸਾਹਿਬ ਦੇ ਨਜ਼ਦੀਕ ਤੋਂ ਜਿਥੇ ਲੁਟੇਰਿਆਂ ਨੇ ਘਰ ਵਿੱਚ ਉਸ ਸਮੇ ਇਕੱਲੀ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਉਦੇ ਹੋਏ ਘਰ ਅੰਦਰੋਂ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ । ਇਸ ਦੌਰਾਨ ਲੁਟੇਰਿਆਂ ਨੇ ਮਹਿਲਾ ਨੂੰ ਸਿਰ ਵਿਚ ਸੱਟ ਮਾਰਕੇ ਅਤੇ ਬੈਲਟ ਨਾਲ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗ਼ਨੀਮਤ ਇਹ ਰਹੀ ਕੇ ਮਹਿਲਾ ਦੀ ਜਾਨ ਬਚ ਗਈ ।

Advertisements

ਪੀੜਤ ਮਹਿਲਾ ਸਮੇਤ ਉਸਦੇ ਪਤੀ ਅਤੇ ਸੱਸ ਨੇ ਦੱਸਿਆ ਕਿ ਦੇਰ ਸ਼ਾਮ ਜਦੋ ਦੀਕਸ਼ਾ ਦੀ ਸੱਸ ਕਾਮਨੀ ਮੰਦਿਰ ਗਈ ਹੋਈ ਸੀ ਤਾਂ ਉਸ ਸਮੇ ਪੀੜਤ ਮਹਿਲਾ ਦੀਕਸ਼ਾ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਵਾਪਸ ਲੈਕੇ ਘਰ ਪਹੁੰਚੀ ਤਾਂ ਘਰ ਦਾ ਦਰਵਾਜਾ ਖੜਕਿਆ ਤਾਂ ਜਦੋ ਪੀੜਤ ਨੇ ਦਰਵਾਜਾ ਖੋਲਿਆ ਤਾਂ ਸਾਹਮਣੇ ਖੜੇ ਇਕ ਨੌਜਵਾਨ ਨੇ ਕਿਹਾ ਕਿ ਓਹ ਸਰਵਿਸ ਕਰਨ ਆਏ ਹਨ ਪੀੜਤਾਂ ਜਦੋ ਆਪਣਾ ਫੋਨ ਫੜਨ ਲਈ ਪਿੱਛੇ ਮੁੜੀ ਤਾਂ ਉਕਤ ਨੌਜਵਾਨ ਨੇ ਘਰ ਅੰਦਰ ਦਾਖਿਲ ਹੋਕੇ ਮਹਿਲਾ ਦੇ ਸਿਰ ਵਿਚ ਇਟ ਮਾਰਕੇ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਆਪਣੇ ਬਾਕੀ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਓਹਨਾ ਨੇ ਪੀੜਤਾਂ ਦੇ ਗਲ ਵਿੱਚ ਬੈਲਟ ਪਾ ਕੇ ਗਲਾ ਘੁੱਟ ਕੇ ਆਪਣੇ ਵਲੋਂ ਮਹਿਲਾ ਨੂੰ ਮਾਰ ਮੁਕਾਇਆ ਅਤੇ ਘਰ ਅੰਦਰੋਂ ਅਲਮਾਰੀਆਂ ਵਿਚੋਂ ਨਗਦੀ ਅਤੇ ਲੱਖਾਂ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ

ਜਦੋ ਪੀੜਤਾਂ ਦੀ ਸੱਸ ਕਾਮਨੀ ਮੰਦਿਰ ਤੋਂ ਘਰੇ ਵਾਪਸ ਆਈ ਤਾਂ ਉਸਨੂੰ ਘਟਨਾ ਬਾਰੇ ਪਤਾ ਚਲਿਆ ਤਾਂ ਉਸਨੇ ਆਪਣੇ ਬੇਟੇ ਅਤੇ ਪੀੜਤਾਂ ਦੇ ਪਤੀ ਸੰਜੀਵ ਨੂੰ ਇਤਲਾਹ ਦਿੱਤੀ ਉਸ ਤੋ ਬਾਅਦ ਪੁਲਿਸ ਨੂੰ ਇਤਲਾਹ ਦਿਤੀ ਗਈ । ਓਥੇ ਹੀ ਮੁਹੱਲਾ ਵਾਸੀਆ ਦਾ ਕਹਿਣਾ ਸੀ ਕਿ ਪੰਜਾਬ ਅਤੇ ਖਾਸ ਕਰਕੇ ਬਟਾਲਾ ਅੰਦਰ ਕਾਨੂੰਨ ਵਿਵਸਥਾ ਦਿਨ ਬ ਦਿਨ ਚਰਮਰਾ ਰਹੀ ਹੈ । ਮੌਕੇ ਤੇ ਪਹੁੰਚੇ ਬਟਾਲਾ ਸਿਟੀ ਡੀਐਸਪੀ ਲਲਿਤ ਕੁਮਾਰ ਦਾ ਕਹਿਣਾ ਸੀ ਕਿ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਪੀੜਤਾਂ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ।

LEAVE A REPLY

Please enter your comment!
Please enter your name here