ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇਲ੍ਹ ਲੋਕ ਅਦਾਲਤ/ਕੈਂਪ ਕੋਰਟ ਦਾ ਕੀਤਾ ਗਿਆ ਆਯੋਜਨ

ਹੁਸਿ਼ਆਰਪੁਰ, (ਦ ਸਟੈਲਰ ਨਿਊਜ਼): ਮਾਨਯੋਗ ਅਮਰਜੋਤ ਭੱਟੀ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸਿ਼ਆਰਪੁਰ ਜੀਆਂ ਦੀ ਯੋਗ ਅਗਵਾਈ ਹੇਠ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸਿ਼ਆਰਪੁਰ ਵੱਲੋਂ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਜੀਆਂ ਦੇ ਦਿਸ਼ਾਂ—ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 24 ਮਈ, 2022 ਨੂੰ ਜੇਲ੍ਹ ਲੋਕ ਅਦਾਲਤ/ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ ਹੈ। ਇਸ ਜੇਲ੍ਹ ਲੋਕ ਅਦਾਲਤ/ਕੈਂਪ ਕੋਰਟ ਵਿੱਚ 3 ਕੇਸਾਂ ਵਿੱਚੋ 3 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਸੁਪਰਡੈਂਟ, ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਨੂੰ ਹਦਾਇਤ ਦਿੱਤੀ ਕਿ ਜਿਹਨ੍ਹਾਂ ਕੇਸਾਂ ਦਾ ਜੇਲ੍ਹ ਲੋਕ ਅਦਾਲਤ/ਕੈਂਪ ਕੋਰਟ ਦੌਰਾਨ ਨਿਪਟਾਰਾ ਹੋ ਗਿਆ ਹੈ, ਉਹ ਉਨ੍ਹਾਂ ਦੋਸ਼ੀਆਂ ਨੂੰ ਰਿਹਾਅ ਕਰਨ ਜਿਹੜੇ ਦੋਸ਼ੀ ਕਿਸੇ ਹੋਰ ਕੇਸ ਵਿੱਚ ਹਿਰਾਸਤ ਵਿੱਚ ਨਹੀਂ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਇਹ ਕੇਸ ਅਲੱਗ—ਅਲੱਗ ਪੁਲਿਸ ਸਟੇਸ਼ਨਾਂ ਨਾਲ ਸਬੰਧਤ ਹਨ।

Advertisements

ਇਸ ਜੇਲ੍ਹ ਲੋਕ ਅਦਾਲਤ/ਕੈਂਪ ਕੋਰਟ ਦਾ ਆਯੋਜਨ ਕਰਨ ਦਾ ਮੁੱਖ ਮੰਤਵ ਹੈ ਕਿ ਅੰਡਰਟ੍ਰੇਲ ਪਰੀਜ਼ਨਰਸ (Undertrial Prisoners) ਜਿਨ੍ਹਾਂ ਦੇ ਕੇਸ ਕਾਫੀ ਲੰਬੇ ਸਮੇਂ ਤੋਂ ਕੋਰਟਾਂ ਵਿੱਚ ਚੱਲ ਰਹੇ ਸਨ ਉਨ੍ਹਾਂ ਦਾ ਇਸ ਜੇਲ੍ਹ ਲੋਕ ਅਦਾਲਤ/ਕੈਂਪ ਕੋਰਟ ਵਿੱਚ ਜਲਦ—ਤੋਂ—ਜਲਦ ਨਿਪਟਾਰਾ ਕੀਤਾ ਜਾ ਸਕੇ ਅਤੇ ਇਸ ਜੇਲ੍ਹ ਲੋਕ ਅਦਾਲਤ/ਕੈਂਪ ਕੋਰਟ ਦੋਸ਼ੀਆਂ/ਕੈਦੀਆਂ ਨੂੰ ਲੰਬੇ ਟ੍ਰਾਇਲ ਤੋਂ ਬਚਾਇਆ ਜਾ ਸਕੇ। ਜਿਸ ਨਾਲ ਸਮੇਂ ਅਤੇ ਧਨ ਦੀ ਬੱਚਤ ਹੁੰਦੀ। ਇਸ ਤੋਂ ਇਲਾਵਾ ਮਾਣਯੋਗ ਅਪਰਾਜੀਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵੱਲੋਂ ਮੋਨੇਟਰਿੰਗ ਅਤੇ ਮੇਨਟਰਿੰਗ ਕਮੇਟੀ ਦੀ ਮੀਟਿੰਗ ਦੇ ਚੈਅਰਮੇਨ ਜੇ.ਐਸ. ਖੁਰਮੀ ਅਡੀਸ਼ਨਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ, ਹੁਸ਼ਿਆਰਪੁਰ ਜੀਆਂ ਦੀ ਦੇਖ—ਰੇਖ ਵਿੱਚ ਕੀਤੀ ਗਈ।

ਇਸ ਮੌਕੇ ਤੇ ਅਪਰਾਜੀਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਮੈਂਬਰ ਵਜੋਂ ਅਤੇ ਚੰਦਰ ਸ਼ੇਖਰ ਮਰਵਾਹਾ ਮੈਂਬਰ ਵਜੋਂ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੋਕਾਂ ਤੱਕ ਪਹੁੰਚਾਈ ਗਈ ਮੁਫਤ ਕਾਨੂੰਨੀ ਸਹਾਇਤਾ ਬਾਰੇ ਵਿਚਾਰ—ਵਟਾਂਦਰਾ ਕੀਤਾ ਗਿਆ ਅਤੇ ਮਿਤੀ 13.08.2022 ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚੈਹਰੀਆਂ, ਹੁਸ਼ਿਆਰਪੁਰ ਅਤੇ ਸਬ—ਡਵੀਜ਼ਨ ਪੱਧਰ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਬਾਰੇ ਚਰਚਾ ਕੀਤੀ ਗਈ।

ਉਪਰੋਕਤ ਤੋਂ ਇਲਾਵਾ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗ੍ਰਾਮ ਪੰਚਾਇਤ ਪਥਰਾਲੀਆਂ, ਹੁਸ਼ਿਆਰਪੁਰ ਵਿਖੇ ਸੈਮੀਨਾਰ ਦੀ ਪ੍ਰਧਾਨਗੀ ਐਡਵੋਕੇਟ ਨੀਰਜ ਅਰੌੜਾ ਵਲੋਂ ਕੀਤੀ ਗਈ ਅਤੇ ਨਾਲ ਹੀ ਬਲਬੀਰ ਸਿੰਘ ਪੀ.ਐਲ.ਵੀ. ਨੇ ਇਸ ਸੈਮੀਨਾਰ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹੋਏ NALSA ਵਲੋਂ ਚੱਲ ਵੱਖ—ਵੱਖ ਸਕੀਮਾਂ ਅਤੇ Sensitization of the Run-away Couples. In compliance with the Judgment rendered by the Hon’ble Punjab & Haryana High Court in “Lovepreet Kaur and another Vs. State of Punjab and others” CRWP-2428-2021 & Free Legal Aid Services ਬਾਰੇ ਜਾਣੂ ਕਰਵਾਇਆ ਗਿਆ।

ਇਸ ਦੇ ਨਾਲ ਹੀ ਚੀਫ ਜੁਡੀਸ਼ੀਅਲ ਮੈਜਿਸਟੇ੍ਰਟ ਵਲੋਂ ਕੇਂਦਰੀ ਜੇਲ੍ਹ, ਹੁਸ਼ਿਆਪੁਰ ਵਿਖੇ PLEA Bargaining (Section 265-A-265-L) ਵਿੱਚ ਪ੍ਰਾਵਧਾਨ ਨੂੰ ਪ੍ਰੋਤਸਾਹਣ ਦੇਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਹਰਿੰਦਰ ਸਿੰਘ ਫਲੋਰਾ ਐਡਵੋਕੇਟ ਵਲੋਂ PLEA Bargaining (Section 265-A-265-L) ਕੈਦੀਆਂ/ਹਵਾਲਾਤੀਆਂ ਨੂੰ ਦੱਸਿਆ ਗਿਆ ਕਿ ਉਹ ਆਪਣਾ ਅਪਰਾਧ ਸਵੀਕਾਰ ਕਰਕੇ ਨਿਧਾਰਤ ਸਜ਼ਾ ਤੋਂ ਘੱਟ ਸਜ਼ਾ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਕੈਦੀਆਂ ਵਲੋਂ ਸਮੇਂ ਸਿਰ ਅਪੀਲ ਨਹੀਂ ਦਾਇਰ ਕੀਤੀ ਗਈ, ਉਨ੍ਹਾਂ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਪੈਸ਼ਲ ਮੁਹਿੰਮ ਸਬੰਧੀ ਅਤੇ ਜ਼ਿਲ੍ਹਾ ਕਚੈਹਰੀ ਹੁਸ਼ਿਆਰਪੁਰ ਵਿਖੇ ਲਗਾਈ ਜਾਣ ਵਾਲੀ ਮਿਤੀ 13.08.2022 ਨੂੰ ਨੈਸ਼ਨਲ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੱਤੀ ਗਈ। ਅੰਤ ਵਿੱਚ ਸ਼੍ਰੀਮਤੀ ਨੀਲਮ ਦੇਵੀ ਪੀ.ਐਲ. ਵੀ. ਵਲੋਂ ਮੁਫਤ ਕਾਨੂੰਨੀ ਸਹਾਇਤਾ ਦੀ ਸਮਗਰੀ ਵੰਡੀ ਗਈ।

LEAVE A REPLY

Please enter your comment!
Please enter your name here