ਮੁਦਰਾ ਸਕੀਮ ਦੇ ਕ੍ਰੈਡਿਟ ਆਊਟਰੀਚ ਕੈਂਪ ਵਿੱਚ ਜੇ.ਐਲ.ਜੀ ਮੈਂਬਰਾਂ ਨੇ ਲਿਆ ਹਿੱਸਾ

ਕਪੂਰਥਲਾ(ਦ ਸਟੈਲਰ ਨਿਊਜ਼),ਰਿਪੋਰਟ: ਗੌਰਵ ਮੜੀਆ। ਅੰਮ੍ਰਿਤਸਰ ਵਿੱਚ ਅੱਜ 160ਵੀਂ ਸਟੇਟ ਲੈਵਲ ਬੈਂਕਰ ਮੀਟਿੰਗ ਕਰਵਾਈ ਗਈ ਮੀਟਿੰਗ ਵਿੱਚ ਬੈਪਟਿਸਟ ਚੈਰੀਟੇਬਲ ਸੁਸਾਇਟੀ,ਪੰਜਾਬ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਸਾਂਝੀ ਜ਼ਿਮੇਵਾਰੀ ਵਾਲੇ ਗਰੁੱਪਾਂ ਦੀਆਂ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਟਵਾਲ ਨੇ ਉੱਦਮੀਆਂ ਨੂੰ ਕਾਰੋਬਾਰ ਚਲਾਉਣ ਲਈ ਸਸਤੇ ਲੋਨ ਦੇਣ ਨੂੰ ਸ਼ਲਾਘਾ ਯੋਗ ਕਦਮ ਦੱਸਿਆ। ਅੰਮ੍ਰਿਤਸਰ ਦੇ ਨਿੱਜੀ ਹੋਟਲ ਵਿੱਚ ਮੁਦਰਾ ਕਰਜ਼ਿਆਂ ਦਾ ਕ੍ਰੈਡਿਟ ਆਊਟਰੀਚ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਨਯੋਗ ਵਿੱਤ ਰਾਜ ਮੰਤਰੀ ਭਾਗਵਤ ਕ੍ਰਿਸ਼ਨਾ ਰਾਓ ਕਰਾਡ ਨੇ 10 ਲਾਭਪਾਤਰੀਆਂ ਨੂੰ ਕਰਜ਼ਿਆਂ ਦੇ ਮਨਜ਼ੂਰੀ ਪੱਤਰ ਬਾਕੀ ਦੇ ਬੈਂਕਾਂ ਨੇ ਆਪਣੇ ਪੱਧਰ ਤੇ ਮਨਜ਼ੂਰੀ ਪੱਤਰ ਵੰਡੇ । ਜਿਸ ਦੀ ਕੜੀ ਸਟੇਟ ਬੈਂਕ ਆਫ ਇੰਡੀਆ ਦੇ ਰਿਜਨਲ ਮੈਨੇਜਰ ਕੇ.ਕੇ ਡੋਲੀਆ ਨੇ ਸਾਂਝੀ ਜ਼ਿਮੇਵਾਰੀ ਗਰੁੱਪ ਮੈਂਬਰ ਪਰਮਜੀਤਕੌਰ,ਅਰਵਿੰਦਰ ਕੌਰ, ਨੀਲਮ, ਰੀਨਾ,ਮਮਤਾ,ਮਨਜਿੰਦਰ ਕੌਰ ਆਦਿ ਨੂੰ ਮਨਜ਼ੂਰ ਕੀਤੇ ਗਏ ਕਰਜ਼ਿਆਂ ਦੇ ਵੰਡੇ ।

Advertisements

ਅਨਿਲ ਗੁਪਤਾ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਨੇ ਕਿਹਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਜਿੰਨਾ ਉਦਮੀ ਔਰਤਾਂ ਨੂੰ ਸਾਂਝੀ ਜ਼ਿਮੇਵਾਰੀ ਵਾਲੇ ਗਰੁੱਪਾਂ ਦੀ ਮੁਹਿੰਮ ਨਾਲ ਜੋੜਿਆ ਗਿਆ ਹੈ ਉਨ੍ਹਾਂ ਨੂੰ ਬੈਂਕ ਨੇ ਬਿਨਾਂ ਕਿਸੇ ਦੇਰੀ ਕਾਰੋਬਾਰ ਚਲਾਉਣ ਲਈ ਕਰਜ਼ ਮਨਜ਼ੂਰ ਕੀਤੇ ਹਨ। ਇਸ ਮੌਕੇ ਤੇ ਹਰਪਾਲ ਸਿੰਘ,ਸਰਬਜੀਤ ਸਿੰਘ,ਰਾਬਿੰਦਰ ਕੌਰ,ਇੰਦਰਜੀਤ ਕੌਰ, ਮਲਕੀਤ ਸਿੰਘ ਅਤੇ ਅਰੁਣ ਅਟਵਾਲ ਹਾਜ਼ਰ ਸਨ।

LEAVE A REPLY

Please enter your comment!
Please enter your name here