ਏਸੀਪੀ ਨਾਰਥ ਦੇ ਗੰਨਮੈਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਲੰਧਰ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਏਸੀਪੀ ਨਾਰਥ ਸੁਖਜਿੰਦਰਪਾਲ ਸਿੰਘ ਦੇ ਗੰਨਮੈਨ ਏਐਸਆਈ ਸਵਰਨ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ, ਕੱਲ੍ਹ ਦੇਰ ਰਾਤ ਆਪਣੀ ਡਿਊਟੀ ਤੋਂ ਬਾਅਦ ਏਐਸਆਈ ਸਵਰਨ ਸਿੰਘ ਨੇ ਅਰਬਨ ਸਟੇਟ ਇਲਾਕੇ ਵਿਚ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਖ਼ੁਦਕੁਸ਼ੀ ਕਰ ਲਈ ਪਰ ਹਾਲੇ ਤੱਕ ਆਤਹੱਤਿਆਂ ਦਾ ਕਾਰਨ ਨਹੀਂ ਪਤਾ ਲੱਗ ਸਕਿਆਂ ਹੈ।

Advertisements

ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਏਐਸਆਈ ਨੇ ਆਪਣੇ ਅਫ਼ਸਰ ਤੋਂ ਨਾਰਾਜ਼ ਹੋ ਕੇ ਇਹ ਕਦਮ ਚੁੱਕਿਆ ਹੈ। ਫਿਲਹਾਲ ਥਾਣਾ ਸੱਤ ਦੇ ਮੁਖੀ ਇੰਸਪੈਕਟਰ ਰਜੇਸ਼ ਸ਼ਰਮਾ ਮਾਮਲੇ ਦੀ ਜਾਂਚ ‘ਚ ਜੁਟੇ ਹੋਏ ਹਨ।

LEAVE A REPLY

Please enter your comment!
Please enter your name here