ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਲੈਫ ਕਰਨਲ (ਰਿਟਾ:) ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਪੰਜਾਬ ਸਰਕਾਰ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ’ ਵਿਚ ਸਾਬਕਾ ਸੈਨਿਕਾਂ / ਪੈਰਾ ਮਿਲਟਰੀ ਫੋਰਸ / ਐੱਸ.ਸੀ. ਅਤੇ ਗਰੀਬ ਵਰਗ ਦੇ ਬੱਚਿਆਂ ਲਈ ਰੈਗੂਲਰ ਕੰਪਿਊਟਰ ਕੋਰਸ ਜਿਵੇ ਕਿ ਬੀ.ਐਸ.ਸੀ.(ਆਈ.ਟੀ) (ਤਿੰਨ ਸਾਲਾ ਡਿਗਰੀ ਕੋਰਸ), ਪੀ.ਜੀ.ਡੀ.ਸੀ.ਏ. (ਇਕ ਸਾਲਾ ਡਿਪਲੋਮਾ ਕੋਰਸ) ਤੇ ਐਮ.ਐਸ.ਸੀ. (ਆਈ.ਟੀ.) (ਦੋ ਸਾਲਾ ਡਿਗਰੀ ਕੋਰਸ) ਸੈਸ਼ਨ 2022—23 ਦੇ ਦਾਖਲੇ ਸ਼ੁਰੂ ਹੋ ਗਏ ਹਨ।
ਇਹਨਾਂ ਕੋਰਸਾ ਦੀਆਂ ਸੀਟਾਂ ਲਿਮਟਿਡ ਹਨ ਅਤੇ ਚਾਹਵਾਨ ਵਿਦਿਆਰਥੀ ਇਹਨਾਂ ਕੋਰਸਾ ਵਿਚ ਦਾਖਲੇ ਲਈ ਸੀਟਾਂ ਖਤਮ ਹੋਣ ਤੋ ਪਹਿਲਾਂ — ਪਹਿਲਾਂ ਆਪਣੇ ਅਸਲ ਦਸਤਾਵੇਜਾਂ ਸਮੇਤ ਛੁੱਟੀ ਵਾਲੇ ਦਿਨਾਂ ਤਂੋ ਇਲਾਵਾ (ਸੋਮਵਾਰ ਤੋਂ ਸ਼ੁੱਕਰਵਾਰ) ਸਵੇਰੇ 10 ਵਜੇ ਤੋਂ 3 ਵਜੇ ਤੱਕ ਆ ਕੇ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੀ.ਐਸ.ਸੀ. (ਆਈ.ਟੀ) ਕੋਰਸ ਲਈ ਘੱਟ ਤੋਂ ਘੱਟ ਵਿਦਿਅਕ ਯੋਗਤਾ 12 ਵੀ ਹੈ, ਪੀ.ਜੀ.ਡੀ.ਸੀ.ਏ. ਕੋਰਸ ਲਈ ਯੋਗਤਾ ਗਰੈਜੂਏਸ਼ਨ ਅਤੇ ਐਮ.ਐਸ.ਸੀ. (ਆਈ.ਟੀ.) ਲਈ ਯੋਗਤਾ ਪੀ.ਜੀ.ਡੀ.ਸੀ.ਏ./ਗਰੈਜੂਏਸ਼ਨ ਰੱਖੀ ਗਈ ਹੈ।
ਕਾਲਜ ਪ੍ਰਿੰਸੀਪਲ, ਡਾ : ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਕਾਲਜ ਵਿਚ ਇੰਡਸਟਰੀ ਦੀ ਲੋੜ ਅਨੁਸਾਰ ਪੜਾਈ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਕਾਮਯਾਬ ਹੋ ਸਕਣ ਤੇ ਦੇਸ਼ ਦੀ ਬੇਰੋਜਗਾਰੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਵਧੇਰੇ ਜਾਣਕਾਰੀ ਲਈ ਇੰਸਟੀਚਿਊਟ ਦੇ ਟੈਲੀਫੂਨ ਨੰ: 9815705178, 01882—246812 ਅਤੇ 9478618790 ਤੇ ਸੰਪਰਕ ਕੀਤਾ ਜਾ ਸਕਦਾ ਹੈ।