ਸਿੱਧੂ ਮੂਸੇਵਾਲਾ ਦੇ ਨਾਲ ਥਾਰ ਵਿੱਚ ਮੌਜ਼ੂਦ ਜ਼ਖਮੀ ਸਾਥੀ ਗੁਰਵਿੰਦਰ ਸਿੰਘ ਦਾ ਹਮਲੇ ਨੂੰ ਲੈ ਕੇ ਵੱਡਾ ਬਿਆਨ

ਚੰਡੀਗੜ੍ਹ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪਿੰਡ ਮੂਸੇਵਾਲਾ ਨੇੜੇ ਜਵਾਹਰਕੇ ‘ਚ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਦੇ ਸਾਥੀ ਨੇ ਦੱਸਿਆਂ ਕਿ ਉਸਦਾ ਦੋਸਤ ਗੁਰਵਿੰਦਰ ਸਿੰਘ ਪਿੱਛੇ ਅਤੇ ਉਹ ਉਸਦੇ ਨਾਲ ਬੈਠਾ ਸੀ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਦੀ ਮਾਸੀ ਬਿਮਾਰ ਸੀ ਅਤੇ ਉਹ ਅਚਾਨਕ ਉਸ ਦਾ ਪਤਾ ਲੈਣ ਲਈ ਜਾਣ ਲਈ ਤਿਆਰ ਹੋ ਗਿਆ। ਕਾਰ ‘ਚ 5 ਲੋਕਾਂ ਦੇ ਬੈਠਣ ਲਈ ਜਗ੍ਹਾ ਨਹੀਂ ਸੀ, ਇਸ ਲਈ ਉਸ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਆਪਣੇ ਨਾਲ ਨਹੀਂ ਬਿਠਾਇਆ। ਗੁਰਵਿੰਦਰ ਸਿੰਘ ਅਨੁਸਾਰ ਜਿਵੇਂ ਹੀ ਉਹ ਪਿੰਡ ਤੋਂ ਕੁਝ ਦੂਰੀ ‘ਤੇ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਸ ਦੇ ਪਿੱਛੇ ਤੋਂ ਫਾਇਰ ਹੋਇਆ ਅਤੇ ਉਸ ਦੀ ਕਾਰ ਦੇ ਅੱਗੇ ਇੱਕ ਕਾਰ ਆ ਕੇ ਰੁਕ ਗਈ ਅਤੇ ਪਿੱਛੇ ਵਾਲਾ ਫਾਇਰ ਉਸਦੀ ਬਾਂਹ ਤੇ ਲੱਗਾ ਅਤੇ ਉਹ ਝੁਕ ਗਿਆ। ਉਦੋਂ ਇਕ ਨੌਜਵਾਨ ਫਾਇਰਿੰਗ ਕਰਦਾ ਹੋਇਆ ਕਾਰ ਦੇ ਅੱਗੇ ਆਇਆ ਅਤੇ ਕਈ ਰਾਊਂਡ ਫਾਇਰ ਕੀਤੇ।

Advertisements

ਗੁਰਵਿੰਦਰ ਸਿੰਘ ਅਨੁਸਾਰ ਮੂਸੇਵਾਲਾ ਨੇ ਵੀ ਆਪਣੀ ਪਿਸਤੌਲ ਨਾਲ ਜਵਾਬੀ ਕਾਰਵਾਈ ਕਰਦਿਆਂ ਦੋ ਗੋਲੀਆਂ ਚਲਾਈਆਂ ਸਨ ਪਰ ਹਮਲਾਵਰ ਦੇ ਸਾਹਮਣੇ ਆਟੋਮੈਟਿਕ ਬੰਦੂਕ ਹੋਣ ਕਾਰਨ ਉਹ ਲਗਾਤਾਰ ਗੋਲੀਬਾਰੀ ਕਰਕੇ ਫਰਾਰ ਹੋ ਗਏ। ਜਿਵੇਂ ਹੀ ਸਿੱਧੂ ਮੂਸੇਵਾਲਾ ਨੇ ਦੋ ਗੋਲੀਆਂ ਚਲਾਈਆਂ, ਤਿੰਨੋਂ ਪਾਸਿਓਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੁਰਵਿੰਦਰ ਨੇ ਇਹ ਵੀ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਨੇ ਇਕ ਵਾਰ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਦੋਵੇਂ ਪਾਸਿਓਂ ਘਿਰ ਗਿਆ ਸੀ। ਦਯਾ ਨੰਦ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਗੁਰਵਿੰਦਰ ਦੇ ਮੋਢੇ ‘ਤੇ ਲੱਗੀ ਗੋਲੀ ਨੂੰ ਕੱਢ ਦਿੱਤਾ ਹੈ ਅਤੇ ਉਸ ਨੂੰ ਪਲਾਸਟਰ ਕਰ ਦਿੱਤਾ ਗਿਆ ਹੈ। ਜਦੋਂ ਕਿ ਡਾਕਟਰਾਂ ਦੀ ਟੀਮ ਗੁਰਪ੍ਰੀਤ ਦੇ ਸਰੀਰ ‘ਚ ਲੱਗੀਆਂ ਤਿੰਨ ਗੋਲੀਆਂ ਨੂੰ ਕੱਢਣ ‘ਚ ਲੱਗੀ ਹੋਈ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here