ਇੱਕ ਵਿਅਕਤੀ ਤੋ 4 ਗ੍ਰਾਮ ਹੈਰੋਇੰਨ ਅਤੇ 145 ਨਸ਼ੀਲੀਆਂ ਗੋਲੀਆਂ ਹੋਈਆ ਬਰਾਮਦ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਰਾਜਬਚਨ ਸਿੰਘ ਸੰਧੂ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵੱਲੋਂ ਨਸ਼ਿਆਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਗਜੀਤ ਸਿੰਘ ਸਰੋਆ ਐਸ ਪੀ( ਡੀ ) ਕਪੂਰਥਲਾ ਦੀ ਅਗਵਾਈ ਹੇਠ ਅਤੇ ਅਮਰੀਕ ਸਿੰਘ ਚਾਹਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਭੁਲੱਥ ਦੀ ਨਿਗਰਾਨੀ ਹੇਠ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਦੌਰਾਨ ਥਾਣਾ ਸੁਭਨਾਪੁਰ ਦੀ ਪੁਲਿਸ ਨੂੰ ਭਾਰੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਹਾਈਵੇ ਰੋਡ ਤੋ ਹਮੀਰਾ ਬਾਬੇ ਦੀ ਜਗਾ ਮੋੜ ਪਰ ਮੋਜੂਦ ਸੀ ਕਿ ਪਿੰਡ ਹਮੀਰਾ ਤੋ ਇੱਕ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤਾ ਐਸ.ਆਈ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ।

Advertisements

ਜਿਸ ਨੇ ਆਪਣਾ ਨਾਮ ਜਸਵਿੰਦਰ ਸਿੰਘ ਉਕਤ ਦੱਸਿਆ ਜਿਸਨੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਕੱਚੇ ਰਸਤੇ ਤੇ ਸੁੱਟ ਦਿਤਾ ਸੀ ਜਿਸ ਨੂੰ ਚੈਕ ਕਰਨ ਤੋ ਪਹਿਲਾ ਪਬਲਿਕ ਦਾ ਗਵਾਹ ਸਾਮਿਲ ਪਾਰਟੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਸਾਮਿਲ ਪਾਰਟੀ ਨਾ ਹੋਇਆ। ਜਿਸ ਨੂੰ ਪੁੱਛਣ ਤੇ ਕਿ ਮੋਮੀ ਲਿਫਾਫਾ ਵਿੱਚ ਕੀ ਹੈ ਤਾ ਉਸਨੇ ਦੱਸਿਆ ਕਿ ਉਸ ਵਿੱਚ ਹੈਰੋਇੰਨ ਤੇ ਨਸ਼ੀਲੀਆਂ ਗੋਲੀਆਂ ਹਨ। ਜਿਸ ਨੂੰ ਚੈਕ ਕਰਨ ਤੇ 04 ਗਰਾਮ ਹੈਰੋਇੰਨ ਅਤੇ 145 ਨਸੀਲੀਆ ਗੋਲੀਆ ਹੋਈਆ ਜਿਸਤੇ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।

LEAVE A REPLY

Please enter your comment!
Please enter your name here