ਵਾਤਾਵਰਨ ਨੂੰ ਬਚਾਉਣ ਲਈ ਸਭ ਨੂੰ ਮਿਲ ਕੇ ਠੋਸ ਉਪਰਾਲੇ ਕਰਨੇ ਪੈਣਗੇ: ਨਿਤਿਨ ਚੌਧਰੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਾਤਾਵਰਨ ਨੂੰ ਬਚਾਉਣ ਲਈ ਸਭ ਨੂੰ ਮਿਲ ਕੇ ਠੋਸ ਉਪਰਾਲੇ ਕਰਨੇ ਪੈਣਗੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਨਿਤਿਨ ਚੌਧਰੀ ਚੀਫ਼ ਕੁਆਲਿਟੀ ਮੈਨੇਜਰ ਰੇਲ ਕੋਚ ਫੈਕਟਰੀ ਹੁਸੈਨਪੁਰ ਨੇ ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸਮਾਜ ਸੇਵੀ ਸੰਸਥਾ ‘ਬੈਪਟਿਸਟ ਚੈਰੀਟੇਬਲ ਸੋਸਾਇਟੀ’ ਵਲੋਂ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕੁਆਲਿਟੀ ਵਿਭਾਗ ਦੇ ਸਹਿਯੋਗ ਨਾਲ ਲਗਾਏ ਜੂਟ ਬੈਗ ਦੇ ਸਟਾਲ ਦਾ ਉਦਘਾਟਨ ਕਰਦੇ ਸਮੇਂ ਕੀਤਾ। ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕੇ ਕੁਆਲਿਟੀ ਵਿਭਾਗ ਆਉਣ ਵਾਲੇ ਸਮੇਂ ਵਿੱਚ ਪਲਾਸਟਿਕ ਉਤਪਾਦਾਂ ਦੀ ਜਗ੍ਹਾ ਜੂਟ ਦੇ ਉਤਪਾਦਾਂ ਦੀ ਵਰਤੋਂ ਯਕੀਨੀ ਬਣਾਏਗਾ। ਜਿਸ ਵਿੱਚ ਸਵੈ-ਸਹਾਈ ਗਰੁੱਪਾਂ ਦੀਆਂ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਸ਼ੁਭ ਮੌਕੇ ਤੇ ਆਰ.ਐਸ ਗੁਪਤਾ ਡਿਪਟੀ ਚੀਫ਼ ਕੁਆਲਿਟੀ ਮੈਨੇਜਰ ਵੀ ਹਾਜ਼ਰ ਰਹੇ। ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਹੋਰ ਅਧਿਕਾਰੀਆਂ ਨੂੰ ਜੀ ਆਇਆਂ ਆਖਿਆ ਅਤੇ ਸੋਸਾਇਟੀ ਦੁਆਰਾ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਜੋ ਜੂਟ ਦੇ ਉਤਪਾਦ ਤਿਆਰ ਕਰਵਾਏ ਗਏ ਹਨ।

Advertisements

ਇਹ ਪਿੰਡਾਂ ਦੀਆਂ ਸਵੈ ਸਹਾਇਤਾ ਗਰੁੱਪਾਂ ਦੀ ਔਰਤਾਂ ਦੁਆਰਾ ਬਣਾਏ ਗਏ ਹਨ।ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਬੁਲਾਰੇ ਹਰਪਾਲ ਸਿੰਘ ਦੇਸਲ ਨੇ ਸਥਾਨਿਕ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਜ਼ੋ ਸਟਾਲ ਸ਼ੌਪਿੰਗ ਕੰਪਲੈਕਸ ਵਿੱਚ ਲਗਾਇਆ ਗਿਆ ਇਸ ਵਿੱਚ ਰੇਲ ਕੋਚ ਫੈਕਟਰੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੂਰੇ ਉਤਸ਼ਾਹ ਨਾਲ ਜੂਟ ਦੇ ਬੈਗ ਖਰੀਦੇ। ਉਨ੍ਹਾਂ ਕਿਹਾ ਕਿ 5 ਜੂਨ ਨੂੰ ਵੀ ਸਟਾਲ ਇਸੇ ਜਗ੍ਹਾ ਲੱਗੇਗਾ ਅਤੇ 06 ਜੂਨ ਨੂੰ ਆਰ.ਸੀ.ਐੱਫ ਗੇਟ ਨੰਬਰ 3 ਤੇ ਲੱਗੇਗਾ। ਇਨ੍ਹਾਂ ਸਟਾਲਾਂ ‘ਤੇ ਬਕਾਇਦਾ ਤੌਰ ਤੇ ਸੋਸਾਇਟੀ ਦੀ ਪੂਰੀ ਟੀਮ ਅਤੇ ਆਰ.ਸੀ.ਐਫ਼ ਕੁਆਲਿਟੀ ਵਿਭਾਗ ਦੇ ਅਧਿਕਾਰੀ ਇਸਕਾਰਜ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਾਲੋਨੀ ਵਾਸੀਆਂ ਨੂੰ ਜਿਥੇ ਸਸਤੇ ਰੇਟ ਦੇ ਜੂਟ ਬੈਗ ਲੈਣ ਲਈ ਪ੍ਰੇਰਿਤ ਕਰਨਗੇ । ਇਸ ਕਾਰਜ਼ ਵਿੱਚ ‘ ਸੀਨੀਅਰ ਸੈਕਸ਼ਨ ਇੰਜੀਨੀਅਰ, ਸੁਦੇਸ਼ ਸ਼ਰਮਾ,ਸੀਨੀਅਰ ਸੈਕਸ਼ਨ ਇੰਜੀਨੀਅਰ ਸਨੀ ਸ਼ਰਮਾ, ਗੁਰਪਾਲ ਗਿੱਲ ਸਿੱਧਵਾਂ,ਜਨਰਲ ਸੈਕਟਰੀ ਬਰਨਾਬਾਸ ਰੰਧਾਵਾ,ਸਹਾਰਾ ਸਵੈ ਸਹਾਇਤਾ ਗਰੁੱਪ ਦੀ ਪ੍ਰਧਾਨ ਰੀਨਾ ਅਟਵਾਲ, ਰਣਜੀਤ ਸਿੰਘ ਧੂਪੜ,ਸਰਬਜੀਤ ਸਿੰਘ ਗਿੱਲ, ਕਸ਼ਮੀਰ ਸਿੰਘ,ਟ੍ਰੇਨਰ ਇੰਦਰਜੀਤ ਕੌਰ ਰਬਿੰਦਰ ਕੌਰ,ਰਿਤਿਕਾ, ਨਿਕਿਤਾ, ਅਰੁਣ ਅਟਵਾਲ ਦੀ ਨਿਭਾਈ ਭੂਮਿਕਾ ਸ਼ਲਾਘਾਯੋਗ ਰਹੀ।

LEAVE A REPLY

Please enter your comment!
Please enter your name here