ਸ਼ਹੀਦੀ ਦਿਹਾੜੇ ਸਬੰਧੀ ਜਗਤਜੀਤ ਫੈਕਟਰੀ ਹਮੀਰਾ ਵੱਲੋਂ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸੁਭਾਨਪੁਰ ਦੇ ਨਜ਼ਦੀਕੀ ਪਿੰਡ ਹਮੀਰਾ ਵਿੱਚ ਸਥਿਤ ਜਗਤਜੀਤ ਫੈਕਟਰੀ ਹਮੀਰਾ ਵੱਲੋਂ ਫੈਕਟਰੀ ਦੇ ਅੰਦਰ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਹ ਛਬੀਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਵਿੱਚ ਲਗਾਈ ਗਈ। ਜਾਣਕਾਰੀ ਦਿੰਦਿਆਂ ਫੈਕਟਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਬੀਲ ਹਰ ਸਾਲ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਜਾਂਦੀ ਹੈ ਛਬੀਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਰਦਾਸ ਬੇਨਤੀ ਵੀ ਕੀਤੀ ਗਈ ਇਹ ਛਬੀਲ ਫੈਕਟਰੀ ਅਧਿਕਾਰੀ ਅਤੇ ਵਰਕਰ ਦੇ ਸਹਿਯੋਗ ਨਾਲ ਲਗਾਈ ਜਾਂਦੀ ਹੈ।

Advertisements

ਇਸ ਮੌਕੇ ਤੇ ਫੈਕਟਰੀ ਅਧਿਕਾਰੀ ਅਨਿਲ ਰਾਜਪੂਤ (ਡੀਜੀਐੱਮ) ਸੁਨੀਲ ਕੁਮਾਰ ਰਾਜੂ(ਯੂਨਿਟ ਹੈਂਡ) ਅੰਕੁਸ਼ ਭਰਦਵਾਜ (ਐੱਚ.ਆਰ) ਭਵਤੋਸ ਛੇਤਰੀਏ (ਵੈਲਫ਼ੇਅਰ ਅਫਸਰ) ਗੁਲਸ਼ਨ ਕੁਮਾਰ (ਮੈਨੇਜਰ)ਲਵਦੀਪ ਆਦਿ ਅਧਿਕਾਰੀ ਮੋਜੂਦ ਸਨ।

LEAVE A REPLY

Please enter your comment!
Please enter your name here