ਮੂਸੇਵਾਲਾ ਦੇ ਪਿਤਾ: ਸਿੱਧੂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਵਿਸ਼ਵਾਸ ਦਿਵਾਇਆਂ ਸੀ ਕਿ ਉਹ ਕਿਸੇ ਵੀ ਚੀਜ਼ ਵਿੱਚ ਨਹੀਂ ਹੈ ਸ਼ਾਮਿਲ

ਮਾਨਸਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮਾਨਸਾ ਦੀ ਅਨਾਜ ਮੰਡੀ ‘ਚ ਭੋਗ ਸਮਾਗਮ ਹੋਇਆ। ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ। ਲੋਕਾਂ ਵੱਡੀ ਗਿਣਤੀ ‘ਚ ਪਹੁੰਚੇ। ਇਸ ਦੋਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਅਰਦਾਸ ਮੌਕੇ ਪਿਤਾ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ਮੈਨੂੰ ਹਾਲੇ ਤੱਕ ਨਹੀਂ ਪਤਾ ਮੇਰੇ ਬੱਚੇ ਦਾ ਕਸੂਰ ਕੀ ਸੀ। ਜੇ ਕਿਸੇ ਬੱਚੇ ਵਿੱਚ ਗਲਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਲੋਕੀ ਪਿਉ ਨੂੰ ਲਾਂਭਾ ਦਿੰਦੇ ਹਨ ਪਰ ਮੈਂ ਅੱਜ ਗੁਰੂ ਗੰਥ ਸਾਹਿਬ ਦੀ ਹਾਜ਼ਰੀ ਵਿੱਚ ਕਹਿੰਦਾ ਹਾਂ ਕਿ ਮੈਨੂੰ ਕਿਸੇ ਨੇ ਵੀ ਬੇਟੇ ਦੀ ਸ਼ਿਕਾਇਤ ਨਹੀਂ ਕੀਤੀ।’ ਉਨ੍ਹਾਂ ਨੇ ਕਿਹਾ ਕਿ ‘ਮੇਰਾ ਬੇਟਾ ਮੇਰੇ ਗੱਲ ਲੱਗ ਕੇ ਹਮੇਸ਼ਾਂ ਕਹਿੰਦਾ ਹੁੰਦਾ ਸੀ ਕਿ ਪਿਤਾਂ ਜੀ ਮੈਨੂੰ ਦੱਸੋ ਕਿ ਹਰ ਗੱਲ ਮੇਰੇ ਨਾਲ ਕਿਉਂ ਜੋੜ ਦਿੰਦੇ ਹਨ, ਮੈਂ ਕਿਸੇ ਦਾ ਕੀ ਮਾੜਾ ਕੀਤਾ। ਸਿੱਧੂ ਨੇ ਮਾਤਾ-ਪਿਤਾ ਦੇ ਸਿਰ ਦੇ ਹੱਥ ਰੱਖ ਕੇ ਵੀ ਵਿਸ਼ਵਾਸ਼ ਦਿਵਾਇਆ ਕਿ ਉਹ ਕਿਸੇ ਵੀ ਚੀਜ ਵਿੱਚ ਸ਼ਾਮਲ ਨਹੀਂ ਹੈ। ਇਸ ਉੱਤੇ ਸਿੱਧੂ ਦੇ ਪਿਤਾ ਨੇ ਕਿਹਾ ਕਿ ਫੇਰ ਤੈਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਆਪਣਾ ਪ੍ਰਮਾਤਮਾ ਤੇ ਵਿਸ਼ਵਾਸ਼ ਹੈ। ਕਿਉਂਕਿ ਜੇ ਕੋਈ ਗਲਤ ਹੋਵੇ ਤਾਂ ਸ਼ੈਤਾਨ ਬੰਦਾ ਆਪਣੀ ਅਨੇਕਾ ਪ੍ਰਕਾਰ ਦੀ ਸੁਰੱਖਿਆ ਕਰਦਾ ਹੈ।

Advertisements

ਜੇ ਸਿੱਧੂ ਗਲਤ ਹੁੰਦਾ ਤਾਂ ਉਹ ਬਿਨਾਂ ਸੁਰੱਖਿਆ ਤੋਂ ਇਕੱਲਾ ਨਾ ਘੁੰਮਦਾ। ਉਹ ਇਕੱਲਾ ਗੱਡੀ ਲੈ ਕੇ ਨਾ ਆਉਂਦਾ, ਉਹ ਨਾਲ ਗੰਨਮੈਨ ਵੀ ਰੱਖਦਾ। ਚਾਹੇ ਇਸਦੇ ਲਈ ਪ੍ਰਾਈਵੇਟ ਗੰਨਮੈਨ ਰੱਖਣੇ ਪੈਂਦੇ, ਪਰ ਅਸਲ ਗੱਲ਼ ਤਾਂ ਇਹ ਹੈ ਕਿ ਸਾਨੂੰ ਕਦੇ ਖ਼ਤਰਾ ਮਹਿਸੂਸ ਹੋਇਆ ਹੀ ਨਹੀਂ। ਪਿਤਾ ਨੇ ਕਿਹਾ ਲੋਕਾਂ ਨੂੰ ਕਿਹਾ ਕਿ ਪੰਜਾਬ ਦੇ ਇਸ ਮਾਹੌਲ ਨੂੰ ਬਚਾ ਲਵੋ, ਅੱਜ ਮੇਰੇ ਨਾਲ ਹੋਈ ਹੈ ਅਤੇ ਕੱਲ੍ਹ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ।’ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ 29 ਮਈ ਮਨਹੂਸ ਦਿਨ ਸੀ। ਉਨ੍ਹਾਂ ਕਿਹਾ ਕਿ ਸਿੱਧੂ ਦਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਪਰ ਲੋਕਾਂ ਨੇ ਸਾਡਾ ਸਾਥ ਦਿੱਤਾ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਗਲੀ ਜ਼ਿੰਦਗੀ ਸੁਰੂ ਕਰਨ ਦੀ ਕੋਸ਼ਿਸ਼ ਕਰਾਂਗਾ।

ਸ਼ੁਭਦੀਪ ਸਿੱਧਾ ਸਾਦਾ ਮੁੰਡਾ ਸੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਪਰਛਾਨਾ ਬਣ ਕੇ ਉਸਦੇ ਨਾਲ ਰਹਿੰਦਾ ਸੀ। ਮੂਸੇਵਾਲਾ ਦੇ ਪਿਤਾ ਨੇ ਫੈਂਸ ਨੂੰ ਅਪੀਲ ਕੀਤੀ ਤੇ ਕਿਹਾ ਕਿ ਮੂਸੇਵਾਲਾ ਦੇ ਫੇਕ ਇੰਸਟਾਗ੍ਰਾਮ ਪੇਜ ਨਾ ਬਣਾਓ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ਨੂੰ ਅਪੀਲ ਕੀਤੀ ਤੇ ਕਿਹਾ ਕਿ ਮੇਰੇ ਪੁੱਤ ਦੇ ਸਿਵੇ ‘ਤੇ ਗਲਤ ਖ਼ਬਰਾਂ ਨਾ ਬਣਾਓ ਤੇ ਹਰੇਕ ਚੀਜ਼ ਨੂੰ ਖ਼ਬਰ ਨਾ ਬਣਾਓ। ਉਨ੍ਹਾਂ ਕਿਹਾ ਕਿ ਬੇਬੁਨਿਆਦ ਖ਼ਬਰਾਂ ਦੇਖ ਕੇ ਮੇਰੀ ਮਨ ਦੁਖਦਾ ਹੈ ਤੇ ਸਿੱਧੂ ਮੂਸੇਵਾਲਾ ਦੀ ਕਦੇ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਹੈ।

LEAVE A REPLY

Please enter your comment!
Please enter your name here