ਹਾਜੀਪੁਰ ਵਿੱਚ ਕੇਂਦਰ ਸਰਕਾਰ ਵਲੋਂ ਐਲਾਨੀ ਅਗਨੀਪਥ ਯੋਜਨਾ ਖਿਲਾਫ ਨੌਜਵਾਨਾਂ ਨੇ ਕੱਢਿਆ ਰੋਸ਼ ਮਾਰਚ

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਹਾਜੀਪੁਰ ਵਿਚ ਕੇਂਦਰ ਸਰਕਾਰ ਵਲੋਂ ਐਲਾਨੀ ਅਗਨੀਪਥ ਯੋਜਨਾ ਖਿਲਾਫ ਵੱਡੀ ਗਿਣਤੀ ਨੌਜਵਾਨਾਂ ਨੇ ਰੋਸ਼ ਮਾਰਚ ਕੱਢ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ਸਿੰਬਲੀ ਨੇ ਕੀਤੀ। ਸਥਾਨਕ ਬਿਜਲੀ ਘਰ ਤੋਂ ਸ਼ੁਰੂ ਹੋਇਆ ਰੋਸ਼ ਮਾਰਚ ਹਾਜੀਪੁਰ ਦੇ ਮੁੱਖ ਬਜ਼ਾਰ ਵਿਚੋਂ ਹੁੰਦਾ ਹੋਇਆ ਬੁਢਾਬੜ ਚੌਂਕ ਪੁੱਜਿਆ। ਜਿੱਥੇ ਨੌਜਵਾਨਾਂ ਨੇ ਹਾਜੀਪੁਰ ਤਲਵਾੜਾ ਮੁੱਖ ਸੜਕ ਮਾਰਗ ਉਤੇ ਆਵਜਾਈ ਰੋਕ ਸੰਕੇਤਕ ਜਾਮ ਲਗਾਇਆ।

Advertisements

ਰੋਸ਼ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਕਿਹਾ ਕਿ ਅਗਨੀਪਥ ਯੋਜਨਾ ਦੇ ਵਿਰੋਧ ਅਤੇ ਫ਼ੌਜ ਦੀ ਪੈਂਡਿਗ ਪਈ ਲਿਖਤੀ ਪ੍ਰੀਖਿਆ ਬਹਾਲ ਕਰਵਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਨੂੰ ਜਥੇਬੰਦਕ ਰੂਪ ਦੇਣ ਲਈ 21 ਤਾਰੀਕ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਨੌਜਵਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ। ਉਨ੍ਹਾ ਦੱਸਿਆ ਕਿ ਲੰਘੇ ਕੱਲ੍ਹ ਜਲੰਧਰ ਧਰਨੇ ਵਿਚ ਹੋਏ ਫੈਸਲੇ ਮੁਤਾਬਕ ਜੇਕਰ ਕੇਂਦਰ ਸਰਕਾਰ ਨੇ ਪੈਂਡਿਗ ਪਈ ਲਿਖਤੀ ਪ੍ਰੀਖਿਆ ਦੀ ਤਾਰੀਕ ਜਲਦ ਨਾ ਐਲਾਨੀ ਤਾਂ ਉਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਘਿਰਾਓ ਕਰਨਗੇ।

LEAVE A REPLY

Please enter your comment!
Please enter your name here