ਜਿਲ੍ਹਾ ਕਚਿਹਰੀ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਮੋਹਾਲੀ ਜੀਆਂ ਤੋਂ ਪ੍ਰਾਪਤ ਦਿਸ਼ਾ—ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਜਿਲ੍ਹਾ ਕਚਿਹਰੀ, ਕਪੂਰਥਲਾ ਵਿਖੇ ਮਿਤੀ 21.06.2022 ਨੂੰ ਯੋਗਾ ਕੈਂਪ ਦਾ ਆਯੋਜਨ  ਮਾਣਯੋਗ ਸ਼੍ਰੀ ਰਾਕੇਸ਼ ਕੁਮਾਰ ਬਾਂਸਲ, ਇੰਚਾਰਜ ਜਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ ਜੀਆਂ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਸਮਾਗਮ ਵਿੱਚ ਸ਼੍ਰੀਮਤੀ ਰਾਜਵੰਤ ਕੋਰ, ਸਿਵਲ ਜੱਜ(ਸੀਨੀਅਰ ਡਵੀਜ਼ਨ), ਕਪੂਰਥਲਾ, ਸ਼੍ਰੀਮਤੀ ਸੁਪਰੀਤ ਕੋਰ, ਐਡੀ. ਸਿਵਲ ਜੱਜ (ਸੀਨੀਅਰ ਡਵੀਜ਼ਨ), ਕਪੂਰਥਲਾ ਅਤੇ ਮਿਸ ਮੋਨਿਕਾ,  ਸਿਵਲ ਜੱਜ (ਜੂਨੀਅਰ ਡਵੀਜ਼ਨ), ਕਪੂਰਥਲਾ ਵੱਲੋਂ ਭਾਗ ਲਿਆ ਗਿਆ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼੍ਰੀ ਜੈ ਇੰਦਰ ਸਿੰਘ, ਸਬ—ਡਵੀਜ਼ਨਲ ਮੈਜਿਸਟ੍ਰੇਟ, ਕਪੂਰਥਲਾ ਵੱਲੋਂ ਉਚੇਚੇ ਤੋਰ ਤੇ ਭਾਗ ਲਿਆ ਗਿਆ। 

Advertisements

ਇਸ ਯੋਗਾ ਕੈਂਪ ਵਿੱਚ ਸ਼੍ਰੀ ਰਾਕੇਸ਼ ਕੁਮਾਰ ਸ਼ਰਮਾ, ਯੋਗਾ ਟੀਚਰ ਵੱਲੋਂ ਅਫਸਰਾਨ ਅਤੇ ਸਟਾਫ ਮੈਂਬਰਾਨ ਨੂੰ ਯੋਗਾ ਕਰਵਾਇਆ ਗਿਆ, ਉਨ੍ਹਾਂ ਵੱਲੋਂ ਤਾੜਆਸਨ, ਕਪਾਲਭਾਤੀ, ਸੁਖਆਸਨ ਅਤੇ ਵੱਖ—ਵੱਖ ਹੋਰ ਯੋਗ ਆਸਨ ਕਰਵਾਏ ਗਏ ਅਤੇ ਇਨ੍ਹਾਂ ਯੋਗ ਆਸਨ ਕਰਨ ਤੇ ਹੋਣ ਵਾਲੇ ਸ਼ਰੀਰਕ ਅਤੇ ਮਾਨਸਿਕ ਲਾਭਾਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਕਰਨ ਨਾਲ ਸਾਡੇ ਸ਼ਰੀਰ ਨੂੰ ਲੱਗਣ ਵਾਲੀਆਂ ਕਈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਕੈਂਪ ਵਿੱਚ ਜਿਲ੍ਹਾ ਕਚਿਹਰੀ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੇ ਲਗਭਗ 100 ਸਮੂਹ ਸਟਾਫ ਮੈਂਬਰਾਨ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਸ਼੍ਰੀਮਤੀ ਰਾਜਵੰਤ ਕੋਰ, ਸਿਵਲ ਜੱਜ(ਸੀਨੀਅਰ ਡਵੀਜ਼ਨ), ਕਪੂਰਥਲਾ ਵੱਲੋਂ ਹਾਜਰ ਸਟਾਫ ਮੈਂਬਰਾਨ ਨੂੰ ਕਿਹਾ ਗਿਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਜਿੰਦਗੀ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਹਰ ਰੋਜ ਯੋਗਾ ਕਰਨਾ ਚਾਹਿਦਾ ਹੈ, ਇਸ ਨਾਲ ਅਸੀਂ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਰਹਾਂਗੇ। ਸਮਾਗਮ ਦੇ ਅੰਤ ਵਿੱਚ ਜੱਜ ਸਾਹਿਬ ਵੱਲੋਂ ਹਾਜਰ ਅਫਸਰਾਨ ਅਤੇ ਸਟਾਫ ਮੈਂਬਰਾਨ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here