ਮਹਿਲਾ ਤੇ ਤੇਜ਼ਾਬ ਪਾ ਕੇ ਕੀਤਾ ਹਮਲਾ  

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਥਾਣਾ ਸੁਭਾਨਪੁਰ ਦੇ ਅਧੀਨ ਪੈਂਦੇ ਪਿੰਡ ਦਿਆਲਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਬੁਟੀਕ ਚਲਾ ਰਹੀ ਮਹਿਲਾ ਜਿਸ ਦਾ ਨਾਮ ਅਨੂ ਪਤਨੀ  ਅਨੂਪ ਕੁਮਾਰ ਹੈ। ਉਸ ਉੱਤੇ ਤੇਜ਼ਾਬ ਪਾ ਕੇ ਹਮਲਾ ਕੀਤਾ  ਗਿਆ ਮਹਿਲਾ ਹਰ ਰੋਜ਼ ਦੀ ਤਰ੍ਹਾਂ ਆਪਣੀ ਬੁਟੀਕ ਤੇ ਕੰਮ ਕਰ ਰਹੀ ਸੀ ਸਵੇਰੇ ਤਕਰੀਬਨ 9 ਵਜੇ ਦੇ ਕਰੀਬ  ਅਵਿਨਾਸ਼ ਕੁਮਾਰ ਸੇਠ ਉਰਫ  (ਕਾਲੀ )ਪੁੱਤਰ ਤਿਲਕ ਰਾਜ ਸੇਠ ਉਸ ਦੀ ਬੁਟੀਕ ਤੇ ਹੈਲਮਟ ਪਾ ਕੇ ਗਿਆ ਤਾਂ ਕਿ ਜਿਸ ਨਾਲ ਉਸ ਮਹਿਲਾ ਦੀ ਪਛਾਣ ਵਿੱਚ ਨਾ ਆ ਸਕੇ ਅਤੇ ਮਹਿਲਾ ਤੇ ਤੇਜ਼ਾਬ ਪਾ ਕੇ ਹਮਲਾ ਕਰ ਦਿੱਤਾ।

Advertisements

ਮਹਿਲਾ ਦੀ ਦੁਕਾਨ ਦੇ ਗੁਆਂਢੀਆਂ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੱਡਾ ਆਦਿ ਸਭ ਨੇ ਉਸ ਮਹਿਲਾ ਨੂੰ ਪਿੰਡ ਦੇ ਨਜ਼ਦੀਕੀ ਬਰਾੜ ਹੌਸਪਿਟਲ  ਵਿੱਚ ਦਾਖ਼ਲ ਕਰਵਾ ਦਿੱਤਾ। ਡਾ. ਪਰਮਿੰਦਰ ਪਾਲ ਸਿੰਘ ਬਰਾੜ ਨੇ ਮੌਕੇ ਤੇ ਮਹਿਲਾ ਦਾ ਇਲਾਜ ਸ਼ੁਰੂ ਕਰ ਦਿੱਤਾ ਅਵਿਨਾਸ਼ ਕੁਮਾਰ ਸੇਠ ਉਰਫ (ਕਾਲੀ )ਜੋ ਕਿ ਇਕ ਕੱਪੜੇ ਦੀ ਦੁਕਾਨ ਮੇਨ ਬਾਜ਼ਾਰ ਦਿਆਲਪੁਰ ਵਿਖੇ ਚਲਾ ਰਿਹਾ ਸੀ  ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸੁਭਾਨਪੁਰ ਦੀ ਪੁਲਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਮਹਿਲਾ ਦੇ ਬਿਆਨ ਦੇ ਅਧਾਰ ਤੇ ਅਗਲੀ  ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here