ਪਠਾਨਕੋਟ ਅੰਦਰ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਪ੍ਰਸੰਸਾ ਯੋਗ: ਜਾਗ੍ਰਤੀ ਰੋਹਿਤ ਸਿੰਗਲਾ

ਪਠਾਨਕੋਟ ( ਦ ਸਟੈਲਰ ਨਿਊਜ਼): ਪਿਛਲੇ ਤਿੰਨ ਦਿਨ੍ਹਾਂ ਤੋਂ ਸੈਂਟਰ ਦੀ ਇੱਕ ਵਿਸੇਸ ਟੀਮ ਵੱਲੋਂ ਜਲ ਸਕਤੀ ਅਭਿਆਨ ਅਧੀਨ ਜਿਲ੍ਹਾ ਪਠਾਨਕੋਟ ਦਾ ਦੋਰਾ ਕੀਤਾ ਗਿਆ ਅਤੇ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਖੇਤਰਾਂ ਅੰਦਰ ਪਹੁੰਚ ਕੇ ਵੱਖ ਵੱਖ ਪ੍ਰੋਜੈਕਟਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਜਿਕਰਯੋਗ ਹੈ ਕਿ ਸੈਂਟਰ ਵੱਲੋਂ ਜਲ ਸਕਤੀ ਅਭਿਆਨ ਅਧੀਨ ਸ੍ਰੀਮਤੀ ਜਾਗ੍ਰਤੀ ਰੋਹਿਤ ਸਿੰਗਲਾ (ਆਈ.ਆਰ.ਟੀ.ਐਸ., ਬੈਚ-2006) ਡਾਇਰੈਕਟਰ ਨੀਤਿ ਆਯੋਗ ਸੈਂਟਰ ਨੋਡਲ ਅਫਸਰ ਪਠਾਨਕੋਟ, ਉਨ੍ਹਾਂ ਦੇ ਨਾਲ ਟੈਕਨੀਕਲ ਰਿਸਰਚ ਅਧਿਕਾਰੀ ਮਿਸ ਅੰਜਲੀ (ਐਨ.ਆਈ.ਐਚ.) ਵੀ ਹਾਜਰ ਸਨ। ਅੱਜ ਉਨ੍ਹਾਂ ਵੱਲੋਂ ਜਿਲ੍ਹਾ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਸਰਵਸ੍ਰੀ ਸ. ਹਰਬੀਰ ਸਿੰੰਘ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਜਰਨਲ ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਪਠਾਨਕੋਟ, ਯੁਧਵੀਰ ਸਿੰਘ ਡੀ.ਡੀ.ਪੀ.ਓ. ਪਠਾਨਕੋਟ, ਡਾ. ਅਮਰੀਕ ਸਿੰਘ ਖੇਤੀ ਬਾੜੀ ਅਫਸਰ ਪਠਾਨਕੋਟ, ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਜਿਲ੍ਹਾ ਅਧਿਕਾਰੀ ਹਾਜਰ ਸਨ। ਜਿਕਰਯੋਗ ਹੈ ਕਿ ਮੀਟਿੰਗ ਦੋਰਾਨ ਮੇਜਰ ਡਾ. ਸੁਮਿਤ ਮੁਧ ਸਹਾਇਕ ਕਮਿਸਨਰ ਜਰਨਲ ਪਠਾਨਕੋਟ ਵੱਲੋਂ ਇੱਕ ਪੀ.ਪੀ.ਟੀ ਦੇ ਮਾਧਿਅਮ ਨਾਲ ਜਿਲ੍ਹੇ ਅੰਦਰ ਕੀਤੇ ਜਾ ਰਹੇ ਕਾਰਜਾਂ ਤੇ ਰੋਸਨੀ ਪਾਈ।

Advertisements

ਮੀਟਿੰਗ ਦੋਰਾਨ ਸ੍ਰੀਮਤੀ ਜਾਗ੍ਰਤੀ ਰੋਹਿਤ ਸਿੰਗਲਾ (ਆਈ.ਆਰ.ਟੀ.ਐਸ., ਬੈਚ-2006) ਡਾਇਰੈਕਟਰ ਨੀਤਿ ਆਯੋਗ ਸੈਂਟਰ ਨੋਡਲ ਅਫਸਰ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਜਨ ਸਕਤੀ ਅਭਿਆਨ ਨਾਲ ਸਬੰਧਤ ਦੋਰੇ ਦੋਰਾਨ ਪਿਛਲੇ ਤਿੰਨ ਦਿਨ੍ਹਾਂ ਅੰਦਰ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ਤੇ ਭੂ ਜਲ ਦਾ ਪੱਧਰ, ਪੀਣ ਵਾਲੇ ਪਾਣੀ ਦੀ ਉਪਲਬੱਧਤਾ, ਜਿਲ੍ਹਾ ਪ੍ਰਸਾਸਨ ਵੱਲੋਂ ਪੀਣ ਵਾਲੇ ਪਾਣੀ ਲਈ ਕੀਤੇ ਗਏ ਯੋਗ ਪ੍ਰਬੰਧਾਂ, ਵਾਤਾਵਰਣ ਦੀ ਸੁੱਖਿਅਤਾ ਅਤੇ ਸੰਭਾਲ, ਵਾਤਾਵਰਣ ਦੀ ਸੁਰੱਖਿਆ ਅਧੀਨ ਕੀਤੀ ਪਾਣੀ ਦੀ ਬੱਚਤ ਅਤੇ ਸੰਭਾਲ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਵੱਖ ਵੱਖ ਵਿਭਾਗਾਂ ਵੱਲੋਂ ਉਪਰੋਕਤ ਕਾਰਜਾਂ ਲਈ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਇਸ ਲਈ ਭਾਵੇ ਪੁਰਾਣੇ ਸਮੇਂ ਅੰਦਰ ਪੀਣ ਵਾਲੇ ਪਾਣੀ ਲਈ ਬਣਾਈਆਂ ਬਾਊਲੀਆਂ ਹੋਣ, ਪਾਣੀ ਦੀ ਸੰਭਾਲ ਲਈ ਜਗ੍ਹਾਂ ਜਗ੍ਹਾਂ ਬਣਾਏ ਚੈਕ ਡੈਮ, ਪੁਰਾਣੇ ਖੂਹ, ਰੈਨ ਵਾਟਰ ਹਾਰਵੈਸਟਿੰਗ ਸਿਸਟਮ ਅਤੇ ਜਿਲ੍ਹਾ ਪਠਾਨਕੋਟ ਵਿੱਚ ਪਾਣੀ ਦੀ ਬੱਚਤ ਲਈ ਡਿਪਟੀ ਕਮਿਸਨਰ ਪਠਾਨਕੋਟ ਦੀ ਯੋਗ ਅਗਵਾਈ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ ਪ੍ਰਸੰਸਾ ਯੋਗ ਕਾਰਜ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਜਾਗਰੂਕ ਕਰਕੇ ਅਤੇ ਉਨ੍ਹਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਵਾ ਕੇ ਅਸੀਂ ਪਾਣੀ ਦੀ ਸੰਭਾਲ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਾਂ ਇਸ ਨਾਲ ਜਿੱਥੇ ਭੂ ਜਲ ਪੱਧਰ ਵਿੱਚ ਸੁਧਾਰ ਹੋਵੇਗਾ , ਉਸ ਦੇ ਨਾਲ ਹੀ ਕਿਸਾਨ ਇੱਕ ਨਵੀਂ ਤਕਨੀਕ ਵੀ ਸਿੱਖ ਜਾਣਗੇ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਕਥਲੋਰ ਸੈਂਚੂਰੀ, ਫੰਗੋਤਾ, ਧਾਰ ਕਲ੍ਹਾਂ ਨੇਚਰ ਚਮਰੋਡ ਪੱਤਨ,ਵਾਟਰ ਕੰਨਜਰਵੇਸਨ ਦੇ ਪ੍ਰੋਜੈਕਟਾਂ, ਜਿਲ੍ਹਾ ਪਠਾਨਕੋਟ ਵਿੱਚ ਬਣਾਏ ਹਾਰਵੇਸਟਿੰਗ ਸਿਸਟਮ,ਸੀਵਰੇਜ ਟ੍ਰੀਟਮੈਂਟ ਪਲਾਂਟ, ਨਦੀਆਂ, ਨਾਲਿਆਂ, ਨਹਿਰਾਂ ਆਦਿ ਦੀ ਸਾਫ ਸਫਾਈ, ਪੀਣ ਵਾਲੇ ਪਾਣੀ ਲਈ ਜਿਲ੍ਹੇ ਅੰਦਰ ਵੱਖ ਵੱਖ ਸਥਾਨਾਂ ਤੇ ਪਾਈ ਜਾ ਰਹੀ ਪਾਈਪ ਲਾਈਨ,ਜੰਗਲਾਤ ਵਿਭਾਗ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਚਲਾਈ ਜਾ ਰਹੀ ਪੋਦਾਰੋਪਣ ਦੀ ਮੂਹਿਮ ਆਦਿ ਦਾ ਦੋਰਾ ਕਰਕੇ ਵੀ ਜਾਇਜਾ ਲਿਆ ਗਿਆ।ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਜਲ ਸਕਤੀ ਅਭਿਆਨ ਅਧੀਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਇੱਕ ਜਲ ਸਕਤੀ ਕੇਂਦਰ ਬਣਾਇਆ ਗਿਆ ਹੈ ਅਤੇ ਜਿਲ੍ਹਾਂ ਪੱਧਰ ਤੇ ਵਧੀਕ ਡਿਪਟੀ ਕਮਿਸਨਰ (ਵਿਕਾਸ) ਦੇ ਦਫਤਰ ਵਿਖੇ ਜਲ ਸਕਤੀ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਲ ਸਕਤੀ ਕੇਂਦਰਾਂ ਵਿੱਚ ਪਾਣੀ ਦੀ ਸੰਭਾਲ ਅਤੇ ਪਾਣੀ ਪ੍ਰਤੀ ਹਰ ਤਰ੍ਹਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਜਿਸ ਤੋਂ ਕੋਈ ਵੀ ਵਿਅਕਤੀ ਪਾਣੀ ਦੀ ਉਪਲੱਬਧਤਾ ਅਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

ਉਨ੍ਹਾਂ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਵੱਲੋਂ ਹਰੇਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜ ਪ੍ਰਸੰਸਾ ਯੋਗ ਹਨ ਪਰ ਕਈ ਵਾਰ ਅਸੀਂ ਕੰਮਾਂ ਦੀ ਜਾਣਕਾਰੀ ਨਾ ਰੱਖਣ ਕਰਕੇ ਕਾਰਜਾਂ ਵਿੱਚ ਪਿੱਛੇ ਰਹਿ ਜਾਂਦੇ ਹਾਂ ਇਸ ਲਈ ਸਾਨੂੰ ਚਾਹੀਦਾ ਹੈ ਕਿ ਹਰੇਕ ਕਾਰਜ ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇ ਅਤੇ ਉਸ ਕਾਰਜ ਦਾ ਸਾਰਾ ਰਿਕਾਰਡ ਵੀ ਰੱਖਿਆ ਜਾਵੇ ਤਾਂ ਜੋ ਸਮੇਂ ਤੇ ਲੋੜ ਪੈਣ ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

LEAVE A REPLY

Please enter your comment!
Please enter your name here