ਪਟਿਆਲਾ ਜ਼ਿਲ੍ਹੇ ਦੀਆਂ 655 ਗਰਾਮ ਪੰਚਾਇਤਾਂ ‘ਚ ਹੋਏ ਆਮ ਇਜਲਾਸ: ਡਿਪਟੀ ਕਮਿਸ਼ਨਰ

ਪਟਿਆਲਾ, (ਦ ਸਟੈਲਰ ਨਿਊਜ਼): ਪਿੰਡਾਂ ਦੇ ਵਿਕਾਸ ਕੰਮਾਂ ਨੂੰ ਲੋਕ ਰਾਏ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ 15 ਜੂਨ ਤੋਂ ਕਰਵਾਏ ਜਾ ਰਹੇ ਆਮ ਇਜਲਾਸ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ 655 ਗਰਾਮ ਪੰਚਾਇਤਾਂ ‘ਚ ਆਮ ਇਜਲਾਸ ਕਰਵਾਏ ਜਾ ਚੁੱਕੇ ਹਨ ਅਤੇ ਅਤੇ ਰਹਿੰਦੀਆਂ ਗਰਾਮ ਪੰਚਾਇਤਾਂ ‘ਚ 26 ਜੂਨ ਤੱਕ ਇਜਲਾਸ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਮ ਇਜਲਾਸਾਂ ‘ਚ ਵੱਖ-ਵੱਖ ਵਿਕਾਸ ਕੰਮਾਂ, ਗਰਾਮ ਪੰਚਾਇਤਾਂ ਵੱਲੋਂ ਲਏ ਗਏ ਅਹਿਮ ਫੈਸਲੇ, ਸਵੱਛ ਤੇ ਹਰੀ-ਭਰੀ ਪੰਚਾਇਤ, ਸਿਹਤਮੰਦ ਪਿੰਡ, ਚੰਗਾ ਸ਼ਾਸਨ, ਸਮਾਜਿਕ ਤੌਰ ‘ਤੇ ਸੁਰੱਖਿਅਤ ਪਿੰਡ, ਪਾਣੀ ਭਰਪੂਰ ਪਿੰਡ, ਮਹਿਲਾਵਾਂ ਦੀ ਸ਼ਮੂਲੀਅਤ ਵਾਲਾ ਵਿਕਾਸ ਆਦਿ ਹੋਰ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਮ ਇਜਲਾਸਾਂ ਵਿੱਚ ਪਿੰਡ ਵਾਸੀਆਂ ਵੱਲੋਂ ਸ਼ਾਮਲ ਹੋਣ ਵਿੱਚ ਪੂਰਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ।

ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਪੜਾ ਨੇ ਦੱਸਿਆ ਕਿ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ ਬਲਾਕ ਭੁਨਰਹੇੜੀ ਦੀਆਂ 120, ਬਲਾਕ ਪਟਿਆਲਾ ਦੀਆਂ 60, ਬਲਾਕ ਰਾਜਪੁਰਾ ਦੀਆਂ 55, ਬਲਾਕ ਸ਼ੰਭੂ ਕਲਾਂ ਦੀਆਂ 60, ਬਲਾਕ ਘਨੌਰ ਦੀਆਂ 45, ਬਲਾਕ ਪਾਤੜਾਂ ਦੀਆਂ 81, ਬਲਾਕ ਸਮਾਣਾ ਦੀਆਂ 45, ਬਲਾਕ ਪਟਿਆਲਾ ਦਿਹਾਤੀ ਦੀਆਂ 34, ਬਲਾਕ ਨਾਭਾ ਦੀਆਂ 105, ਬਲਾਕ ਸਨੌਰ ਦੀਆਂ 50 ਕੁੱਲ 655 ਗਰਾਮ ਪੰਚਾਇਤਾਂ ਵਿੱਚ ਆਮ ਇਜਲਾਸ ਕਰਵਾਏ ਗਏ ਹਨ।

LEAVE A REPLY

Please enter your comment!
Please enter your name here