ਨੈਸ਼ਨਲ ਯੂਥ ਦਿਵਸ ਦੇ ਸਬੰਧ ਵਿੱਚ ਬਲੱਡ ਸੈਂਟਰ ਕਪੂਰਥਲਾ ਵੱਲੋਂ ਕਰਵਾਇਆ ਗਿਆ ਸੈਮੀਨਾਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲੱਡ ਸੈਂਟਰ ਸਿਵਲ ਹਸਪਤਾਲ ਕਪੂਰਥਲਾ ਵੱਲੋਂ  ਨੈਸ਼ਨਲ ਯੂਥ ਦਿਵਸ ਦੇ ਸਬੰਧ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਉਦਘਾਟਨ ਸਿਵਲ ਸਰਜਨ ਕਪੂਰਥਲਾ ਡਾਕਟਰ ਰੀਟਾ ਬਾਲਾ ਵੱਲੋਂ ਕੀਤਾ ਗਿਆ। ਜਿਸ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਧਵਨ, ਬਲੱਡ ਟ੍ਰਆਸਫਇਊਜਨ ਅਫ਼ਸਰ ਡਾਕਟਰ ਸ਼ਿਲਪਾ ਅਤੇ ਟੈਕਨੀਕਲ ਸੁਪਰਵਾਈਜ਼ਰ ਜਸਵਿੰਦਰ ਸ਼ਰਮਾ ਵੱਲੋਂ ਸਵੈ ਇੱਛਾ ਅਨੁਸਾਰ ਖੂਨ ਦਾਨ ਕਰਨ ਦੀ ਲੋੜ ਅਤੇ ਵੱਧ ਤੋਂ ਵੱਧ ਖੂਨ ਦਾਨ ਕੈਂਪ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਗਿਆ। ਸਿਵਲ ਸਰਜਨ ਕਪੂਰਥਲਾ ਵੱਲੋਂ ਸੰਸਥਾਵਾਂ ਅਤੇ ਖ਼ੂਨਦਾਨੀਆਂ ਦਾ ਲੋੜਵੰਦ ਮਰੀਜਾਂ ਲਈ ਨਿਭਾਈ ਜਾ ਰਹੀ ਸੇਵਾ ਵਾਸਤੇ ਧੰਨਵਾਦ ਕੀਤਾ ਗਿਆ ਅਤੇ ਅਪੀਲ ਕੀਤੀ ਕਿ ਲੋਕ ਸੇਵਾ ਲਈ ਵੱਧ ਤੋਂ ਵੱਧ ਅਤੇ ਯੋਜਨਾ ਬੱਧ ਤਰੀਕੇ ਨਾਲ ਖੂਨ ਦਾਨ ਕੈਂਪ ਲਗਾਏ ਜਾਣ।ਸੈਮੀਨਾਰ ਵਿੱਚ ਸਵੈ ਇਛੁੱਕ ਖੂਨ ਦਾਨ ਕੈਂਪ ਅਯੋਜਨ ਕਰਨ ਵਾਲੀਆਂ ਸੰਸਥਾਵਾਂ ਅਤੇ ਸਟਾਰ ਖੂਨ ਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ।

Advertisements

ਖੂਨ ਦਾਨ ਕਰਨ ਵਾਲੀਆਂ ਸੰਸਥਾਵਾਂ ਵਿੱਚ ਏਜਲ ਮਿਊਚਲ ਵੈਲਫੇਅਰ ਸੁਸਾਇਟੀ, ਬਾਬਾ ਬੀਰ ਸਿੰਘ ਸੇਵਾ ਸੁਸਾਇਟੀ, ਬਾਬਾ ਅਮਰਨਾਥ ਖੂਨ ਦਾਨ ਕਲੱਬ ਡੋਗਰਾਂਵਾਲ, ਕੋਸ਼ਿਸ਼ ਖੂਨ ਦਾਨ ਸੁਸਾਇਟੀ, ਰਕਤ ਖੂਨ ਦਾਨ ਸੁਸਾਇਟੀ, ਯੂਥ ਆਰਗੇਨਾਈਜੇਸ਼ਨ, ਬਾਬਾ ਲੱਖੀ ਸ਼ਾਹ ਸਿੱਖ ਫ਼ੋਰਮ,ਐਚ ਡੀ ਐਫ਼ ਸੀ ਬੈਂਕ, ਪੰਜਾਬ ਗ੍ਰਾਮੀਣ ਬੈਂਕ,21ਵੀ ਬਟਾਲੀਅਨ ਐਨ ਸੀ ਸੀ,245ਵੀ ਬਟਾਲੀਅਨ ਸੀ ਆਰ ਪੀ ਐਫ਼, ਜ਼ਿਲ੍ਹਾ ਲੀਗਲ ਸੇਵਾ ਅਥਾਰਟੀ, ਸਾਂਝ ਕੇਂਦਰ ਡਡਵਿੰਡੀ, ਲਾਇਨਜ ਕਲੱਬ ਸੇਵਾ, ਲਾਇਨਜ ਕਲੱਬ ਰਾਇਲ ਬੰਦਗੀ, ਸੰਤ ਨਿਰੰਕਾਰੀ ਮਿਸ਼ਨ ਕਪੂਰਥਲਾ, ਰਣਧੀਰ ਕਾਲਜ ਕਪੂਰਥਲਾ,ਲਾਈਫ ਹੈਲਪਰ ਕਲੱਬ,ਜੈ ਮਿਲਾਪ  ਕਪੂਰਥਲਾ, ਅਤੇ ਰੋਟਰੀ ਕਲੱਬ ਇਲੀਟ ਕਪੂਰਥਲਾ ਦੇ ਪ੍ਰਤੀਨਿਧ ਸ਼ਾਮਲ ਹੋਏ। ਸਟਾਰ ਖੂਨ ਦਾਨੀਆਂ ਵਿੱਚੋਂ ਕਰਨ ਮਹਾਜਨ, ਹਰਵਿੰਦਰ ਸਿੰਘ ਅਰੋੜਾ ਅਤੇ ਜੀਤ ਸਿੰਘ ਵੱਲੋਂ ਖੂਨ ਦਾਨ ਕਰਨ ਦੇ ਸਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਗਏ।

ਇਸ ਇਲਾਵਾ ਸਟਾਰ ਖੂਨ ਦਾਨੀਆਂ ਵਿੱਚ ਅਰੁਣ ਖੋਸਲਾ, ਸਚਿਨ ਅਰੋੜਾ, ਪੂਜਾ ਅਰੋੜਾ, ਅਮਰਜੀਤ ਸਿੰਘ ਸਿਡਾਨਾ, ਰਜਿੰਦਰ ਸਿੰਘ, ਬਲਵਿੰਦਰ ਸਿੰਘ ਡਡਵਿੰਡੀ, ਲਖਵਿੰਦਰ ਸਿੰਘ ਬੂਲਪੁਰ, ਅਮਰਜੀਤ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ,ਅਮੀਸ਼ ਕੁੰਦਰਾ, ਅਤੇ ਬਲਦੇਵ ਸਿੰਘ ਸ਼ਾਮਲ ਹੋਏ। ਸੈਮੀਨਾਰ ਵਿੱਚ ਬਲੱਡ ਸੈਂਟਰ ਦੇ ਸਟਾਫ ਵੱਲੋਂ ਡਾਕਟਰ ਰਮਨਪ੍ਰੀਤ ਕੌਰ ਏ ਬੀ ਟੀਮ ਓ, ਦਲਜੀਤ ਕੌਰ ਸਟਾਫ ਨਰਸ, ਰੀਤੂ ਕਾਂਊਸਲਰ, ਗੁਰਜੀਤ ਸਿੰਘ ਐਮ ਐਲ ਟੀ, ਸ਼ੁਭਮ ਸ਼ਰਮਾ ਐਮ, ਐਲ ਟੀ ਆਦਿ ਹਾਜ਼ਰ ਸਨ।ਅੰਤ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਧਵਨ ਵੱਲੋਂ ਸੰਸਥਾਵਾਂ, ਖ਼ੂਨਦਾਨੀਆਂ ਅਤੇ ਸਿਵਲ ਸਰਜਨ ਕਪੂਰਥਲਾ ਦਾ ਧੰਨਵਾਦ ਕੀਤਾ ਗਿਆ ਅਤੇ ਸ਼ਾਮਲ ਹੋਏ ਸਾਥੀਆਂ ਨੂੰ ਲੰਚ ਕਰਵਾਇਆ ਗਿਆ।

LEAVE A REPLY

Please enter your comment!
Please enter your name here