ਭਾਜਪਾ ਸਰਕਲ ਕਪੂਰਥਲਾ ਦੇ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਵੱਲੋਂ ਸਰਕਲ ਦੀਆਂ ਨਿਯੁਕਤੀਆਂ

ਕਪੂਰਥਲਾ, (ਦ ਸਟੈਲਰ ਨਿਊਜ਼): ਗੌਰਵ ਮੜੀਆ : ਰਣਜੀਤ ਸਿੰਘ ਖੋਜੇਵਾਲ ਜਿਲਾ ਪ੍ਰਧਾਨ ਭਾਜਪਾ ਵੱਲੋਂ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਜਿਲਾ ਪ੍ਰਧਾਨ ਨਾਲ ਸਲਾਹ ਮਸ਼ਵਰੇ ਉਪਰੰਤ ਸਰਕਲ-1 ਦੇ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਵੱਲੋਂ ਆਪਣੇ ਸਰਕਲ ਦੀ ਟੀਮ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ। ਇਹਨਾਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨਰੇਸ਼ ਮਹਾਜਨ ਅਤੇ ਕਮਲ ਪ੍ਰਭਾਕਰ ਨੂੰ ਜਨਰਲ ਸਕੱਤਰ, ਮੀਤ ਪ੍ਰਧਾਨ ਵੱਜੋਂ ਅਸ਼ਵਨੀ ਭੋਲਾ, ਧਰਮਪਾਲ ਵਸ਼ਿਸ਼ਟ, ਡਾ ਅਮਰਨਾਥ, ਰਾਜਨ ਕੁਮਾਰ, ਸੁਧਾ ਆਨੰਦ, ਸਕੱਤਰ ਵਜੋਂ ਰਾਜ ਕੁਮਾਰ, ਸ਼ਾਮ ਕੁਮਾਰ ਭੂਟਾਣੀ, ਕਪਿਲ ਕੁਮਾਰ, ਮਿਰਜ਼ਾ ਰਾਮ, ਕਮਲਜੀਤ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ, ਸਰਕਲ ਦੀ ਬਾਡੀ ਵਿੱਚ ਖ਼ਜ਼ਾਨਚੀ ਦੇ ਤੌਰ ਤੇ ਵੀਰ ਸਿੰਘ ਮਠਾਰੂ ਨੂੰ ਨਿਯੁਕਤ ਕੀਤਾ ਗਿਆ।

Advertisements

ਸਰਕਲ ਪ੍ਰਧਾਨ ਧੰਜਲ ਨੇ ਕਿਹਾ ਕਿ ਬਾਕੀ ਰਹਿੰਦੇ ਅਹੁਦੇਦਾਰਾਂ, ਮੋਰਚਿਆਂ, ਕਾਰਜਕਰਨੀ ਦੀ ਸੂਚੀ ਜਲਦੀ ਹੀ ਜਾਰੀ ਕੀਤੀ ਜਾਵੇਗੀ ਤਾਂਕਿ ਇੱਕ ਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕੀਤਾ ਜਾ ਸਕੇ।

LEAVE A REPLY

Please enter your comment!
Please enter your name here