ਪਿੰਡ ਗਾਜੀ ਗਡਾਣਾ ‘ਚ ਘਰੇਲੂ ਝਗੜੇ ਕਾਰਨ ਇਕ ਔਰਤ ਦੀ ਘਰ ‘ਚ ਹੋਈ ਮੌਤ 

ਕਪੂਰਥਲਾ(ਦ ਸਟੈਲਰ ਨਿਊਜ਼)ਰਿਪੋਰਟ-ਗੌਰਵ ਮੜੀਆ। ਪਿੰਡ ਗਾਜੀ ਗਡਾਣਾ ‘ਚ ਘਰੇਲੂ ਝਗੜੇ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਇਕ ਔਰਤ ਦੀ ਘਰ ਚ ਹੋਈ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਢਿਲਵਾਂ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ। ਦੂਜੇ ਪਾਸੇ ਢਿਲਵਾਂ ਪੁਲਿਸ ਨੇ ਮ੍ਰਿਤਕਾ ਦੇ ਪਤੀ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Advertisements

ਮ੍ਰਿਤਕਾ ਦੀ ਪਛਾਣ 30 ਸਾਲਾ ਜਸਵਿੰਦਰ ਕੌਰ ਵਾਸੀ ਗਾਜ਼ੀ ਗਡਾਣਾ ਢਿਲਵਾਂ ਵਜੋਂ ਹੋਈ ਹੈ। ਥਾਣਾ ਸਦਰ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਔਰਤ ਦੋ ਪੁੱਤਰਾਂ ਦੀ ਮਾਂ ਸੀ ਅਤੇ ਉਸ ਦਾ ਆਪਣੇ ਪਹਿਲੇ ਪਤੀ ਤੋਂ ਤਲਾਕ ਹੋ ਚੁੱਕਾ ਸੀ ਅਤੇ ਫੈਸਲੇ ਅਨੁਸਾਰ ਇੱਕ ਨੂੰ ਰੱਖਣ ਦਾ ਸਮਝੌਤਾ ਹੋਇਆ ਸੀ।  ਪੰਜ ਮਹੀਨੇ ਪਹਿਲਾਂ ਕਪੂਰਥਲਾ ਦੇ ਪਿੰਡ ਪੱਡਾ ਦੀ ਰਹਿਣ ਵਾਲੀ ਔਰਤ ਦੇ ਮਾਮੇ ਨੇ ਉਸ ਦਾ ਵਿਆਹ ਗਾਜ਼ੀ ਗਡਾਣਾ ਵਾਸੀ ਸੁਬੇਗ ਸਿੰਘ ਨਾਲ ਕਰਵਾਇਆ ਸੀ। ਸੁਬੇਗ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਦੋ ਬੱਚੇ ਵੀ ਸਨ। ਮ੍ਰਿਤਕ ਦਾ ਲੜਕਾ ਆਪਣੇ ਨਾਨਕੇ ਘਰ ਰਹਿ ਰਿਹਾ ਸੀ।

ਮ੍ਰਿਤਕ ਔਰਤ ਚਾਹੁੰਦੀ ਸੀ ਕਿ ਉਸਦਾ ਪੁੱਤਰ ਉਸਦੇ ਨਾਲ ਰਹੇ। ਪਰ ਸਹੁਰਾ ਪੱਖ, ਜਿਸ ਵਿੱਚ ਪਤੀ ਦਾ ਨਾਮ ਪ੍ਰਮੁੱਖ ਹੈ, ਆਪਣੇ ਪੁੱਤਰ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਘਰੇਲੂ ਝਗੜਾ ਚੱਲ ਰਿਹਾ ਸੀ। ਝਗੜੇ ਤੋਂ ਤੰਗ ਆ ਕੇ ਜਸਵਿੰਦਰ ਕੌਰ ਨੇ ਫਾਹਾ ਲੈ ਲਿਆ। ਸ਼ਨੀਵਾਰ ਨੂੰ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਮਾਮਲੇ ਸਬੰਧੀ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਾਡੀ ਲੜਕੀ ਦਾ ਉਸ ਦੇ ਸਹੁਰਿਆਂ ਵੱਲੋਂ ਕਤਲ ਕੀਤਾ ਗਿਆ ਹੈ, ਇਸ ਲਈ ਸਾਰੇ ਸਹੁਰਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।

LEAVE A REPLY

Please enter your comment!
Please enter your name here