ਕੁੱਖ ਨਰੋਈ ਤਾਂ ਸਮਾਜ ਨਰੋਇਆ: ਕਰਮਜੀਤ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਨਣੀ ਫਾਊਂਡੇਸ਼ਨ ਦੇ ਪ੍ਰਧਾਨ ਮੈਡਮ ਕਰਮਜੀਤ ਕੌਰ ਵੱਲੋਂ ਹੁਸ਼ਿਆਰਪੁਰ ਅਜੋਵਾਲ ਦੇ ਸਲੱਮ ਏਰੀਏ ਵਿੱਚ ਨਰੋਈ ਕੁੱਖ ਅਭਿਆਨ ਦੇ ਤਹਿਤ ਜਾਗਰੂਕਤਾ ਅਭਿਆਨ ਚਲਾਇਆ ਗਿਆ । ਜਿਸ ਵਿੱਚ ਸਲੱਮ ਏਰੀਏ ਦੀਆਂ ਬਹੁਤ ਸਾਰੀਆਂ ਔਰਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਹਰ ਮਹੀਨੇ ਹੋਣ ਵਾਲੀ ਮਾਹਵਾਰੀ ਸੰਬੰਧੀ ਅਤੇ ਚੰਗੀ ਤਰ੍ਹਾਂ ਸਾਫ਼-ਸਫ਼ਾਈ ਅਤੇ ਦੇਖਭਾਲ ਸਬੰਧੀ ਜਾਗਰੂਕ ਕੀਤਾ ਗਿਆ । ਇਸ ਦੌਰਾਨ ਕਰਮਜੀਤ ਕੌਰ ਨੇ ਦੱਸਿਆ ਕੇ ਮਹਾਮਾਰੀ ਦੋਰਾਨ ਕੱਪੜੇ ਦੇ ਇਸਤੇਮਾਲ ਕਰਨ ਨਾਲ ਔਰਤਾਂ ਵਿੱਚ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਅਤੇ ਬੀਮਾਰੀਆਂ ਹੋ ਜਾਂਦੀਆਂ ਹਨ । ਇਸਦੀ ਰੋਕਥਾਮ ਦਾ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਦਿਨਾਂ ਦੌਰਾਨ ਕੱਪੜੇ ਦਾ ਇਸਤਮਾਲ ਨਾ ਕਰਕੇ ਸੈਨੇਟਰੀ ਪੈਡ ਦਾ ਇਸਤਮਾਲ ਕੀਤਾ ਜਾਵੇ ।

Advertisements

ਜਿਸ ਨਾਲ ਉਹ ਬਹੁਤ ਸਾਰੀਆਂ ਮੇਜਰ ਬੀਮਾਰੀਆਂ ਤੋਂ ਬਚ ਸਕਦੀਆਂ ਹਨ, ਕਿਉਂਕਿ ਬਹੁਤ ਤਰ੍ਹਾਂ ਦੀਆਂ ਇਨਫੈਕਸ਼ਨ ਅੱਗੇ ਜਾ ਕੇ ਕੁੱਖ ਦੇ ਕੈਂਸਰ ਦਾ ਕਾਰਨ ਵੀ ਬਣ ਜਾਂਦੀਆਂ ਹਨ । ਜਿਸ ਕਰਕੇ ਬਹੁਤ ਸਾਰੇ ਕੇਸਾਂ ਵਿਚ ਔਰਤਾਂ ਦਾ ਦਿਹਾਂਤ ਹੋ ਜਾਂਦਾ ਹੈ, ਬਹੁਤ ਸਾਰੇ ਕੇਸਾਂ ਵਿਚ ਇਨਫੈਕਸ਼ਨ ਗ੍ਰਹਿਸਤ ਮਾਤਾਵਾਂ ਜਦ ਬੱਚੇ ਨੂੰ ਜਨਮ ਦਿੰਦੀਆਂ ਹਨ ਤਾਂ ਬੱਚੇ ਨੂੰ ਵੀ ਇਨਫੈਕਸ਼ਨ ਹੋ ਜਾਂਦੀ ਹੈ । ਇਸ ਕੇਸ ਵਿੱਚ ਦਸ ਬੱਚਿਆਂ ਪਿੱਛੇ ਇਕ ਬੱਚੇ ਦਾ ਦਿਹਾਂਤ ਹੋ ਜਾਂਦਾ ਹੈ । ਇਸ ਦੌਰਾਨ ਜਨਣੀ ਫਾਊਂਡੇਸ਼ਨ ਵੱਲੋਂ ਸਾਰੀਆਂ ਔਰਤਾਂ ਨੂੰ ਸੈਨੇਟਰੀ ਪੈਡ ਮੁਹਈਆ ਕਰਵਾਏ ਗਏ ਜਨਣੀ ਫਾਊਂਡੇਸ਼ਨ ਉਨ੍ਹਾਂ ਨੂੰ ਹਰ ਮਹੀਨੇ ਪੈਡ ਮੁਹਈਆ ਕਰਵਾਉਣ ਦੀ ਵੀ ਕੋਸ਼ਿਸ਼ ਕਰੇਗੀ । ਜਿਸ ਵਿੱਚ ਹਰ ਔਰਤ ਆਪਣੇ ਆਧਾਰ ਕਾਰਡ ਦੇ ਉਪਰ ਹਰ ਮਹੀਨੇ 6 ਸੈਨੇਟਰੀ ਪੈਡ ਲੈ ਸਕੇਗੀ । ਇਸ ਦੌਰਾਨ ਟੀਮ ਦੀਆਂ ਮੈਂਬਰ ਸਾਹਿਬਾਨ ਸੁਮਨ ਬਹਿਲ, ਮੈਡਮ ਕਮਲਜੀਤ ਕੌਰ, ਮੈਡਮ ਸਵਿਤਾ ਸ਼ਰਮਾ, ਮੈਡਮ ਰਚਨਾ ਅੱਤ੍ਰੀ, ਅਤੇ ਮੈਡਮ ਰੀਆ ਹਾਜ਼ਰ ਸਨ ।

LEAVE A REPLY

Please enter your comment!
Please enter your name here