ਕਟਾਰੂਚੱਕ ਨੇ ਮੁਸਲਮਾਨ ਭਾਈਚਾਰੇ ਨੂੰ  ਦਿੱਤੀ ਈਦ ਦੀ ਮੁਬਾਰਕਵਾਦ

ਪਠਾਨਕੋਟ (ਦ ਸਟੈਲਰ ਨਿਊਜ਼): ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਈਦ ਦੇ ਪਵਿੱਤਰ ਦਿਹਾੜੇ ਤੇ ਪਿੰਡ ਕੋਟਲੀ ਮੁਗਲਾਂ ਅਤੇ ਪਠਾਨਕੋਟ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਵਾਦਾਂ ਦਿੱਤੀਆਂ। ਜਿਕਰਯੋਗ ਹੈ ਕਿ ਅੱਜ ਈਦ ਦਾ ਪਵਿੱਤਰ ਦਿਹਾੜਾ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਖੇਤਰਾਂ ਅੰਦਰ ਮੁਸਲਮਾਨ ਭਾਈਚਾਰੇ ਵੱਲੋਂ ਮਨਾਇਆ ਗਿਆ । ਜਿਸ ਅਧੀਨ ਅੱਜ ਸਵੇਰੇ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਪਿੰਡ ਕੋਟਲੀ ਮੁਗਲਾਂ ਵਿਖੇ ਪਹੁੰਚੇ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲ ਕੇ ਈਦ ਦੀ ਮੁਬਾਰਕਵਾਦ ਦਿੱਤੀ, ਇਸ ਤੋਂ ਬਾਅਦ ਉਹ ਸਿਟੀ ਪਠਾਨਕੋਟ ਵਿਖੇ ਪਹੁੰਚ ਕੇ ਈਦ ਦੀ ਨਮਾਜ ਵਿੱਚ ਵੀ ਸਾਮਲ ਹੋਏ।

Advertisements


ਇਸ ਮੋਕੇ ਤੇ ਸੰਬੋਧਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਸਮੂੱਚੇ ਸੰਸਾਰ ਅੰਦਰ ਈਦ ਦਾ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ  ਕੋਟਲੀ ਮੁਗਲਾਂ ਵਿਖੇ ਸਥਿਤ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਬਹੁਤ ਵੱਡੀ ਸੰਖਿਆ ਅੰਦਰ ਈਦ ਦੀ ਨਮਾਜ ਅਦਾ ਕਰਨ ਪਹੁੰਚੇ ਹਨ ਇਨ੍ਹਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਈਦ ਮੁਬਾਰਕ ਅਤੇ ਮੈਂ ਆਸ ਕਰਦਾ ਹਾਂ ਕਿ ਈਦ ਦਾ ਪਵਿੱਤਰ ਦਿਹਾੜਾ ਸਾਡੀ ਸਾਰਿਆਂ ਦੀ ਜਿੰਦਗੀ ਅੰਦਰ ਖੁਸੀਆਂ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਤਿਉਹਾਰ ਸਾਡੇ ਸੱਭਿਆਚਾਰ ਦਾ ਸਾਡੀ ਜਿੰਦਗੀ ਦਾ ਮੂਲ ਅੰਗ ਨੇ ਅਤੇ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰੱਲ ਮਿਲ ਕੇ ਮਨਾਉਂਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰ ਪਿਆਰ ਅਤੇ ਸਾਂਤੀ ਦਾ ਸੰਦੇਸ ਦਿੰਦੇ ਹਨ ਅਤੇ ਮਨੁੱਖ ਨੂੰ ਚਾਹੀਦਾ ਹੈ ਕਿ ਸਾਰੇ ਤਿਉਹਾਰ ਇਕੱਠੇ ਰੱਲ ਮਿਲ ਕੇ ਮਨਾਉਂਣ।

LEAVE A REPLY

Please enter your comment!
Please enter your name here