ਇੰਜਨੀਅਰਿੰਗ ਦੇ ਵਿਦਿਆਰਥੀ ਨੇ ਪਬਲਿਕ ਟਾਇਲਟ ਵਿੱਚ ਪੈਟਰੋਲ ਛਿੜਕ ਕੇ ਖੁਦ ਨੂੰ ਲਗਾਈ ਅੱਗ, ਮੌਤ

ਸੋਲਨ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਸ਼ਹਿਰ ਦੇ ਮੱਧ ‘ਚ ਮਾਲ ਰੋਡ ‘ਤੇ ਸਥਿਤ ਚਿਲਡਰਨ ਪਾਰਕ ਦੇ ਪਬਲਿਕ ਟਾਇਲਟ ‘ਚ ਇਕ ਵਿਦਿਆਰਥੀ ਨੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾ ਲਈ। ਅੱਗ ‘ਚ ਝੁਲਸ ਕੇ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਵਿਅਕਤੀ ਤੜਕੇ ਕਰੀਬ 2.05 ਵਜੇ ਟਾਇਲਟ ਦੇ ਬਹਾਨੇ ਟਾਇਲਟ ਦੇ ਅੰਦਰ ਗਿਆ। ਉਸਦੇ ਹੱਥ ਵਿਚ ਪੈਟਰੋਲ ਦੀ ਬੋਤਲ ਸੀ। ਕੁਝ ਦੇਰ ਬਾਅਦ ਟਾਇਲਟ ਦੇ ਅੰਦਰੋਂ ਧੂੰਆਂ ਉੱਠਣ ਲੱਗਾ। ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਇਕ ਵਿਅਕਤੀ ਨੂੰ ਅੱਗ ਲੱਗੀ ਹੋਈ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

Advertisements

ਪਾਰਕ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਨੌਜਵਾਨ ਨੂੰ ਟਾਇਲਟ ਦੇ ਅੰਦਰ ਪੈਟਰੋਲ ਦੀ ਬੋਤਲ ਲਿਜਾਂਦਾ ਦੇਖਿਆ ਗਿਆ। ਜਿਵੇਂ ਹੀ ਨੌਜਵਾਨ ਅੰਦਰ ਗਿਆ ਤਾਂ ਕਰੀਬ ਦੋ ਮਿੰਟ ਬਾਅਦ ਉਸਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਧੂੰਆਂ ਉੱਠਦਾ ਦੇਖਿਆ ਗਿਆ। ਨੌਜਵਾਨ ਦੀ ਪਛਾਣ 28 ਸਾਲਾ ਮਹੇਸ਼ ਵਜੋਂ ਹੋਈ ਹੈ। ਉਹ ਪਟਿਆਲਾ, ਪੰਜਾਬ ਦਾ ਵਸਨੀਕ ਸੀ ਅਤੇ ਸੋਲਨ ਦੀ ਇੱਕ ਨਿੱਜੀ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਮਹੇਸ਼ ਪਿਛਲੇ ਕੁਝ ਦਿਨਾਂ ਤੋਂ ਡਿਪ੍ਰੈਸ਼ਨ ‘ਚ ਚੱਲ ਰਿਹਾ ਸੀ। ਮਾਮਲੇ ਦੀ ਪੁਸ਼ਟੀ ਕਰਦਿਆਂ ਏਐਸਪੀ ਸੋਲਨ ਅਸ਼ੋਕ ਵਰਮਾ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਖੇਤਰੀ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here