Tuesday, November 3, 2026
Home Latest ਜੰਡੂਸਿੰਘਾ ਨੇੜੇ ਪਿਤਾ ਦੇ ਅੱਖਾ ਸਾਹਮਣੇ ਸੜਕ ਹਾਦਸੇ ਵਿੱਚ 7 ਸਾਲਾ ਬੱਚੇ...

ਜੰਡੂਸਿੰਘਾ ਨੇੜੇ ਪਿਤਾ ਦੇ ਅੱਖਾ ਸਾਹਮਣੇ ਸੜਕ ਹਾਦਸੇ ਵਿੱਚ 7 ਸਾਲਾ ਬੱਚੇ ਦੀ ਹੋਈ ਮੌਤ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਹੁਸ਼ਿਆਰਪੁਰ ਰੋਡ ਤੇ ਸਥਿਤ ਪਿੰਡ ਹਜ਼ਾਰਾ ਤੋ ਅੱਗੇ ਜੰਡੂਸਿੰਘਾ ਦੇ ਨੇੜੇ ਬੀਤੇ ਦਿਨ 7 ਸਾਲਾ ਬੱਚੇ ਦੀ ਸੜ੍ਹਕ ਹਾਦਸੇ ਵਿੱਚ ਮੌਤ ਹੋ ਗਈ। ਬੱਚਾ ਆਪਣੇ ਪਿਤਾ ਨਾਲ ਮੋਟਰ ਤੇ ਨਹਾਉਣ ਲਈ ਜਾ ਰਿਹਾ ਸੀ ਤਾਂ ਜਦੋ ਉਹ ਰਵੀ ਰਿਜ਼ਾਰਟਸ ਨੇੜੇ ਪਹੁੰਚਿਆ ਤਾਂ ਜੰਡੂਸਿੰਘਾ ਵਾਲੇ ਪਾਸਿਓ ਮਹਿੰਦਰਾ ਥਾਰ ਦੇ ਚਾਲਕ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

Advertisements

ਮ੍ਰਿਤਕ ਦੀ ਪਹਿਚਾਣ ਬਾਦਲ ਕੁਮਾਰ ਪੁੱਤਰ ਦੀਸ਼ੂ ਮਾਥੁਰ ਵਾਸੀ ਜ਼ਿਲ੍ਹਾ ਕਟਿਹਾਰ (ਬਿਹਾਰ) ਪਿੰਡ ਹਜ਼ਾਰਾ ਵਜੋ ਹੋਈ ਹੈ। ਉਸਦੇ ਪਿਤਾ ਨੇ ਦੱਸਿਆ ਕਿ ਉਹ ਉਸਦੇ ਪੁੱਤਰ ਨੂੰ ਘੜੀਸਦਾ ਹੋਇਆ 100 ਮੀਟਰ ਦੀ ਦੂਰੀ ਤੱਕ ਲੈ ਗਿਆ ਅਤੇ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ।ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here