ਸਰਕਾਰੀ ਕੈਟਲ ਪੌਂਡ ਦੇ ਕੰਮਕਾਜ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਵੱਲੋਂ ਬੈਠਕ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਸਰਕਾਰੀ ਕੈਟਲ ਪੌਂਡ ਦੇ ਕੰਮਕਾਜ ਸਬੰਧੀ ਅਧਿਕਾਰੀਆਂ ਅਤੇ ਕੈਟਲ ਪੌਂਡ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ। ਬੈਠਕ ਵਿਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਊਸ਼ਾਲਾ ਦੇ ਕੰਮਕਾਜ ਦੀ ਬਿਤਹਰ ਨਿਗਰਾਨੀ ਲਈ ਇੱਥੇ ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣ। ਇਸੇ ਤਰਾਂ ਫੈਸਲਾ ਕੀਤਾ ਗਿਆ ਕਿ ਕੈਟਲ ਪੌਂਡ ਦੇ ਨਾਲ ਪਈ ਸਰਕਾਰੀ ਜਮੀਨ ਨੂੰ ਵਾਹੀਯੋਗ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ ਤਾਂ ਜ਼ੋ ਇੱਥੇ ਹੀ ਜਾਨਵਰਾਂ ਲਈ ਹਰੇ ਚਾਰੇ ਦੀ ਕਾਸਤ ਕੀਤੀ ਜਾ ਸਕੇ। ਇਸੇ ਤਰਾਂ ਉਨ੍ਹਾਂ ਨੇ ਹਦਾਇਤ ਕੀਤੀ ਕਿ ਅਗਾਮੀ ਸੀਜਨ ਦੌਰਾਨ ਝੋਨੇ ਦੀ ਪਰਾਲੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜ਼ੋ ਜਾਨਵਰਾਂ ਲਈ ਚਾਰੇ ਦੀ ਕੋਈ ਘਾਟ ਨਾ ਆਵੇ।

Advertisements

ਇਸ ਤੋਂ ਬਿਨ੍ਹਾਂ ਗਊ਼ਸਾਲਾ ਵਿਚ ਸੈਂਡਾਂ ਵਿਚ ਵੱਖ ਵੱਖ ਵਰਗ ਦੇ ਜਾਵਨਰਾਂ ਲਈ ਵਖਰੇਵਾਂ ਕਰਨ ਲਈ ਵਿਵਸਥਾ ਕਰਨ ਦਾ ਵੀ ਫੈਸਲਾ ਹੋਇਆ ਹੈ। ਬੈਠਕ ਵਿਚ ਐਸਪੀ ਮੋਹਨ ਲਾਲ, ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਜੀਵ ਕੁਮਾਰ, ਮੁੱਖ ਖੇਤਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਡਿਪਟੀ ਡਾਇਰੈਕਟਰ ਪਸੂ ਪਾਲਣ ਰਾਜੀਵ ਛਾਬੜਾ, ਨਗਰ ਨਿਗਮ ਅਬੋਹਰ ਤੋਂ ਕਰਤਾਰ ਸਿੰਘ, ਜਸਵਿੰਦਰ ਸਿੰਘ ਤੇ ਇਕਬਾਲ ਸਿੰਘ, ਜੰਗਲਾਤ ਵਿਭਾਗ ਤੋਂ ਸੁਖਦੇਵ ਸਿੰਘ, ਕੈਂਟਲ ਪੌਂਡ ਦੇ ਕਮੇਟੀ ਮੈਂਬਰ ਦਿਨੇਸ਼ ਕੁਮਾਰ ਮੋਦੀ, ਸੰਜੀਵ ਸਚਦੇਵਾ (ਗੋਲਡੀ), ਨਰੇਸ ਚਾਵਾਲਾ, ਭਜਨ ਲਾਲ, ਸੋਨੂੰ ਕੁਮਾਰ ਸਮੇਤ ਹੋਰ ਅਹੁਦੇਦਾਰ ਵੀ ਹਾਜਰ ਸਨ।

LEAVE A REPLY

Please enter your comment!
Please enter your name here