
ਪਠਾਨਕੋਟ (ਦ ਸਟੈਲਰ ਨਿਊਜ਼)। ਪਠਾਨਕੋਟ ਵਿਖੇ ਸੈਨਾ ਦੀ ਗੁਰਜ ਡਿਵੀਜਨ ਵੱਲੋਂ ਵੱਖ-ਵੱਖ ਸਥਾਨਾਂ ਤੇ ਸਨਮਾਨ ਸਮਾਰੋਹ ਆਯੋਜਿਤ ਕੀਤੇ ਗਏ। ਇਸ ਮੋਕੇ ਤੇ ਦੇਸ ਅੰਦਰ ਚਲ ਰਹੇ ਕਰੋਨਾ ਵਾਈਰਸ ਮਹਾਮਾਰੀ ਵਿੱਚ ਆਪਣਾ ਸਹਿਯੋਗ ਦੇਣ ਵਾਲੇ ਡਾਕਟਰ ਅਤੇ ਸਟਾਫ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਨਮਾਨ ਦਿੱਤਾ ਗਿਆ।


ਜਿਸ ਅਧੀਨ ਮਾਮੂਨ ਵਿਖੇ, ਸਿਵਲ ਹਸਪਤਾਲ ਪਠਾਨਕੋਟ ਅਤੇ ਮਿਲਟਰੀ ਹਸਪਤਾਲ ਪਠਾਨਕੋਟ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤੇ ਗਏ। ਸਮਾਰੋਹ ਵਿੱਚ ਸੈਨਾਂ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਡਾਕਟਰ ਅਤੇ ਸਟਾਫ ਨੂੰ ਸਨਮਾਨਿਤ ਪ੍ਰਮਾਣ ਪੱਤਰ ਦਿੱਤੇ ਅਤੇ ਉਹਨਾਂ ਵੱਲੋਂ ਇਸ ਘੜੀ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੋਕੇ ਤੇ ਆਰਮੀ ਪਾਈਪ ਬੈਂਡ ਵੱਲੋਂ ਵਧੀਆ ਕਾਰਗੁਜਾਰੀ ਲਈ ਭਾਵਨਾਤਮਕ ਵਾਤਾਵਰਣ ਬਣਾ ਦਿੱਤਾ।
ਇਸ ਮੋਕੇ ਤੇ ਬ੍ਰਿਗੇਡਿਅਰ ਜੀ. ਐਸ. ਗਿੱਖ, ਸਟੀਨ ਸੀ.ਡੀ.ਆਰ.ਮਾਮੂਨ ਮਿਲ ਸਟੈਨ ਹਾਜ਼ਰ ਸਨ। ਉਹਨਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਦੋਰਾਨ ਸਰਕਾਰਾਂ ਵੱਲੋਂ ਲਾੱਕ ਡਾਊਣ ਲਗਾਇਆ ਹੋਇਆ ਸੀ ਜਿਸ ਦੋਰਾਨ ਇਨਾਂ ਯੋਧਿਆਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਹਨ।












