Sunday, October 18, 2026
Home Chandigarh ਸਿੱਧੂ ਮੂਸੇਵਾਲਾ ਕਤਲਕਾਂਡ: ਗੈਂਗਸਟਰ ਗੋਲਡੀ ਬਰਾੜ ਅਚਾਨਕ ਕੈਨੇਡਾ ਤੋਂ ਹੋਇਆਂ ਲਾਪਤਾ, ਰੈਡ...

ਸਿੱਧੂ ਮੂਸੇਵਾਲਾ ਕਤਲਕਾਂਡ: ਗੈਂਗਸਟਰ ਗੋਲਡੀ ਬਰਾੜ ਅਚਾਨਕ ਕੈਨੇਡਾ ਤੋਂ ਹੋਇਆਂ ਲਾਪਤਾ, ਰੈਡ ਕਾਰਨਰ ਨੋਟਿਸ ਕੀਤਾ ਜਾਰੀ

ਚੰਡੀਗੜ੍ਹ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਅਚਾਨਕ ਕੈਨੇਡਾ ਤੋਂ ਲਾਪਤਾ ਹੋ ਜਾਣ ਦੀ ਖਬਰ ਮਿਲੀ ਹੈ। ਕੈਨੇਡਾ ਦੇ ਨਾਲ-ਨਾਲ ਭਾਰਤ ਵਿਚ ਵੀ ਸੁਰੱਖਿਆ ਏਜੰਸੀਆਂ ਬਰਾੜ ਦੀ ਲਗਾਤਾਰ ਭਾਲ ਕਰ ਰਹੀਆਂ ਹਨ ਅਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪਰ ਹੁਣ ਤੱਕ ਗੋਲਡੀ ਬਰਾੜ ਫਰਾਰ ਦੱਸਿਆ ਦਾ ਰਿਹਾ ਹੈ।

Advertisements

ਏਜੰਸੀਆਂ ਮੁਤਾਬਕ ਗੋਲਡੀ ਬਰਾੜ ਆਪਣਾ ਫੋਨ ਸਵਿੱਚ ਆਫ ਕਰਕੇ ਰੂਪੋਸ਼ ਹੋ ਗਿਆ ਹੈ। ਉਸਦੀ ਕੈਨੇਡਾ ਵਿਚ ਵੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ । ਦੱਸਿਆਂ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਦੇ ਨਾਲ ਹੀ ਗੈਂਗਸਟਰ ਸਰਗਰਮ ਹੋਏ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪ੍ਰਿਅਵਰਤ ਫੌਜੀ ਨੂੰ ਫ਼ੋਨ ਕੀਤਾ ਸੀ। ਉਸਨੇ ਕਿਹਾ ਸੀ ਕਿ ‘ਸੁਣ ਫੌਜੀ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ, ਕੱਲ੍ਹ ਹੀ ਕੰਮ ਕਰਨਾ ਹੈ’। ਦਿੱਲੀ ਪੁਲਿਸ ਦੀ ਪੁੱਛਗਿੱਛ ‘ਚ ਖੁਦ ਫੌਜੀ ਨੇ ਰਾਜ਼ ਖੋਲ੍ਹੇ।

LEAVE A REPLY

Please enter your comment!
Please enter your name here