ਅਜੀਤ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਪੰਜਾਬ ਦੇ ਉਪਪ੍ਰਧਾਨ ਅਤੇ ਬਬਲੂ ਜਿਲ੍ਹਾ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਡਾਕਟਰ ਅੰਬੇਡਕਰ ਫਾਉਡੇਸ਼ਣ ਭਾਰਤ ਸਰਕਾਰ ਤੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦੇ ਪੰਜਾਬ ਪ੍ਰਧਾਨ ਮਨਜੀਤ ਬਾਲੀ ਹੁਸ਼ਿਆਰਪੁਰ ਵਿਖੇ ਪਹੁੰਚੇ। ਇਸ ਮੌਕੇ ਨੇ ਬਾਲੀ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਭਾਰਤ ਸਰਕਾਰ ਵੱਲੋਂ ਐਸਸੀ ਸਮਾਜ ਦੀ ਭਲਾਈ ਲਈ ਚੱਲ ਰਹੀਆਂ ਸਕੀਮਾਂ ਵਾਰੇ ਜਾਣੂੰ ਕਰਵਾਈਆਂ ਤੇ ਉਹਨਾਂ ਨੇ ਯਕੀਨ ਦਵਾਇਆ ਕੀ ਐਸਸੀ ਸਮਾਜ ਦੀ ਭਲਾਈ ਦੇ ਲਈ ਜੋ ਵੀ ਸਰਕਾਰ ਵੱਲੋਂ ਸਹੁਲਤਾ ਦਿਤੀਆਂ ਜਾਂਦੀਆਂ ਹਨ, ਉਹ ਉਹਨਾਂ ਨੂੰ ਆਪਣੇ ਸਮਾਜ ਦੇ ਘਰ- ਘਰ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਣਗੇ। ਇਸ ਦੌਰਾਨ ਉਹਨਾਂ ਵਲੋਂ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾ ਪੀਠ ਦੀ ਟੀਮ ਦੀ ਨਿਯੁਕਤੀ ਕੀਤੀ। ਜਿਸ ਵਿੱਚ ਅਜੀਤ ਸਿੰਘ ਨੂੰ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾ ਪੀਠ ਦੇ ਪੰਜਾਬ ਦਾ ਉਪ-ਪ੍ਰਧਾਨ ਅਤੇ ਰਣਜੀਤ ਕੁਮਾਰ ਬਬਲੂ ਨੂੰ ਜਿਲ੍ਹਾ ਹੁਸ਼ਿਆਰਪੁਰ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।

Advertisements

ਬਾਲੀ ਨੇ ਕਿਹਾ ਕਿ ਆ ਰਹੇ ਸਮੇਂ ਵਿੱਚ ਪੂਰੇ ਪੰਜਾਬ ਵਿੱਚ ਸੰਗਠਨ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਤਾਂਜੋ ਸ੍ਰੀ ਗੁਰੂ ਰਵਿਦਾਸ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਪੂਰੇ ਵਿਸ਼ਵ ਤੱਕ ਪਹੁੰਚ ਸਕੇ। ਇਸ ਮੌਕੇ ਤੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾ ਪੀਠ ਦੇ ਪੰਜਾਬ ਸੱਕਤਰ ਬਲਵਿੰਦਰ ਟੂਰਾ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ। ਇਸ ਮੌਕੇ ਮੀਡੀਆ ਇੰਚਾਰਜ ਜੋਗੀ ਤਲਣ, ਸੁਰਜੀਤ ਸਿੰਘ ਸਾਬਕਾ ਪੰਚ, ਜਸਪਾਲ ਸਿੰਘ ਜੱਸੀ, ਸੁਰਜੀਤ ਕਾਕਾ, ਮੁਕੇਸ਼ ਕੁਮਾਰ, ਤਿਲਕ ਰਾਜ ਸਾਬਕਾ ਸੰਰਪਚ, ਦਿਲਬਾਗ ਸਿੰਘ ਪੰਚ, ਮਨਦੀਪ ਕੁਮਾਰ, ਰਵੀ ਕੁਮਾਰ, ਮਾਨਵ, ਸੁਸ਼ਾਤ, ਅਸ਼ੋਕ ਕੁਮਾਰ, ਪਵਨ ਕੁਮਾਰ ਅਤੇ  ਸੁਰਿੰਦਰ ਪਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here