ਡਾ. ਸੁਖਨਿੰਦਰ ਸਿੰਘ ਨੇ ਬਤੌਰ ਭੁਲੱਥ ਦੇ ਡੀਐਸਪੀ ਚਾਰਜ ਦਾ ਕੰਮ ਕਾਜ ਕੀਤਾ ਅਰੰਭ

ਸੁਭਾਨਪੁਰ/ਕਪੂਰਥਲਾ (ਦ ਸਟੈਲਰ ਨਿਊਜ਼): ਸਬ ਡਵੀਜ਼ਨ ਭੁਲੱਥ ਦੇ ਨਵੇਂ ਡੀਐਸਪੀ ਡਾ ਸੁਖਨਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ ਕੰਮ ਕਾਜ ਸ਼ੂਰੂ ਕਰ ਦਿੱਤਾ ਹੈ। ਉਹ ਅਮਰੀਕ ਸਿੰਘ ਚਾਹਲ ਦੀ ਥਾਂ ਆਏ ਹਨ, ਜਿਨ੍ਹਾਂ ਦਾ ਤਬਾਦਲਾ ਬਤੌਰ ਏਐਸਪੀ ਇੱਕਨੌਮਿਸ ਉਫੈਨਸ ਅਤੇ ਸਾਈਬਰ ਕਰਾਈਮ ਜਲੰਧਰ ਕਰ ਦਿੱਤਾ ਗਿਆ ਹੈ। ਡਾ ਸੁਖਨਿੰਦਰ ਸਿੰਘ ਮਲੇਰਕੋਟਲਾ ਤੋਂ ਬਦਲ ਕੇ ਇਥੇ ਆਏ ਹਨ।  ਕਲ ਆਪਣੀ ਹਾਜ਼ਰੀ ਲਗਵਾਉਣ ਦੇ ਬਾਅਦ ਅੱਜ ਤੋਂ ਆਪਣਾ ਚਾਰਜ ਲੈਣ ਕੇ ਡਿਊਟੀ ਸ਼ੁਰੂ ਕਰ ਦਿੱਤੀ।

Advertisements

ਇਕ ਪਲੇਠੀ ਮੁਲਾਕਾਤ ਵਿਚ ਡਾ. ਸੁਖਨਿੰਦਰ ਸਿੰਘ ਨੇ ਆਖਿਆ ਕਿ ਉਹਨਾਂ ਦਾ ਪਹਿਲਾ ਕੰਮ ਸਬ ਡਵੀਜ਼ਨ ਵਿੱਚੋਂ ਕਨੂੰਨ ਤੇ ਵਿਵਸਥਾ ਨੂੰ ਲਾਗੂ ਕਰਨਾ, ਰੇਤ ਮਾਫੀਆ ਖ਼ਿਲਾਫ਼ ਮੁਹਿੰਮ, ਤੇ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨਾ ਹੋਵੇਗਾ। ਉਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਕੰਮ ਧੰਦੇ ਛੱਡ ਦੇਣ, ਨਹੀਂ ਤਾਂ ਜਲਦੀ ਸਲਾਖਾਂ ਪਿੱਛੇ ਹੋਣਗੇ। ਉਹਨਾਂ ਸਭ ਡਵੀਜ਼ਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੇ ਮਾੜੇ ਅਨਸਰਾਂ ਖਿਲਾਫ਼ ਪੁਲਿਸ ਨੂੰ ਸਹਿਯੋਗ ਦੇਣ। ਹਰ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਰੀਡਰ ਬਲਦੇਵ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here