2.5 ਕਰੋੜ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਕੰਮਾਂ ਲਈ ਨਿਰਧਾਰਤ ਸਥਾਨਾਂ ਦਾ ਅਮਿਤ ਵਿੱਜ ਨੇ ਕੀਤਾ ਦੋਰਾ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਕਰਫਿਓ ਅਤੇ ਲਾੱਕਡਾਊਨ ਦੋਰਾਨ ਹਰ ਤਰਾਂ ਨਾਲ ਲੋਕਾਂ ਦੀ ਸਹਾਇਤਾਂ ਕੀਤੀ ਹੈ। ਹੁਣ ਜਦੋਂ ਕਰੋਨਾ ਦਾ ਪ੍ਰਭਾਵ ਪਹਿਲਾ ਨਾਲੋਂ ਘੱਟ ਹੋਇਆ ਹੈ ਤਾਂ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਵੀ ਅਰੰਭ ਕੀਤੇ ਗਏ ਹਨ ਜਿਸ ਅਧੀਨ ਪਠਾਨਕੋਟ ਵਿੱਚ ਕੁਝ ਬਹੁਤ ਹੀ ਜ਼ਰੂਰੀ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਕਰੀਬ 2.5 ਕਰੋੜ ਰੁਪਏ ਜਾਰੀ ਕੀਤੇ ਹਨ ਜਿਨਾਂ ਨਾਲ ਵਿਕਾਸ ਕਾਰਜ ਜਲਦੀ ਹੀ ਸ਼ੁਰੂ ਕਰਵਾਏ ਜਾਣਗੇ। ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਪਠਾਨਕੋਟ ਦੇ ਵੱਖ ਵੱਖ ਵਾਰਡਾਂ ਦਾ ਦੋਰਾ ਕਰਨ ਮਗਰੋਂ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦਾ ਹਿੱਸਾ ਬਣੋਂ ਤਾਂ ਜੋ ਪੰਜਾਬ ਨੂੰ  ਕਰੋਨਾ ਮੁਕਤ ਬਣਾਇਆ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰੋਂ ਤਾਂ ਜੋ ਕਰੋਨਾ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ। ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਅੱਜ ਬਜਰੀ ਕੰਪਨੀ ਵਾਰਡ ਨੰਬਰ 39, ਵਾਰਡ ਨੰਬਰ 6 ਵਿਖੇ ਪੰਨਾ ਲਾਲ ਭਾਟੀਆ ਵਾਲੀ ਗਲੀ, ਵਾਰਡ ਨੰਬਰ 22 ਵਿਖੇ ਹੈਲਥ ਸੈਂਟਰ ਬਣਾਉਂਣ ਲਈ ,ਵਾਰਡ ਨੰਬਰ 27 ਸੈਲੀ ਕੂਲੀਆਂ, ਵਾਰਡ ਨੰਬਰ 15 ਗੋਪੀਪੁਰ ਮੁਹੱਲਾ, ਵਾਰਡ ਨੰਬਰ 20 ਬਜਰੀ ਬੇਦੀ ਕੰਪਨੀ ਆਦਿ ਸਥਾਨਾਂ ਦਾ ਵਿਸ਼ੇਸ ਦੋਰਾ ਕੀਤਾ ਗਿਆ।

Advertisements

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਪਰੋਕਤ ਵਾਰਡਾਂ ਵਿੱਚ ਕੰਮਨਿਉਟੀ ਹਾਲ, ਹੈਲਥ ਸੈਂਟਰ ਅਤੇ ਕੁਝ ਗਲੀਆਂ ਦੇ ਨਿਰਮਾਣ ਕਾਰਜ ਲਈ ਕਰੀਬ 2.5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਨਾ ਕਾਰਜਾਂ ਦੇ ਨਿਰਮਾਣ ਲਈ ਰਾਸ਼ੀ ਜਾਰੀ ਕਰਨ ਤੇ ਉਨਾਂ ਵੱਲੋਂ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ ਗਿਆ। ਜਿਕਰਯੋਗ ਹੈ ਕਿ ਵਿਧਾਇਕ ਅਮਿਤ ਵਿੱਜ ਵੱਲੋਂ ਅੱਜ ਇਨਾਂ ਕੰਮਾਂ ਦੇ ਸ਼ੁਰੂ ਕਰਨ ਤੋਂ ਪਹਿਲਾ ਜਿਨਾਂ ਖੇਤਰਾਂ ਵਿੱਚ ਇਹ ਵਿਕਾਸ ਕਾਰਜ ਕਰਵਾਏ ਜਾਣੇ ਹਨ ਉਨਾਂ ਖੇਤਰਾਂ ਦਾ ਦੋਰਾ ਕੀਤਾ ਗਿਆ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਇਨਾਂ ਕਾਰਜਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇਗਾ। ਉਨਾਂ ਵੱਲੋਂ ਉਪਰੋਕਤ ਵਾਰਡਾਂ ਦਾ ਦੋਰਾ ਕਰਨ ਦੋਰਾਨ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾਵੇ ਅਤੇ ਇਹ ਸਾਰਾ ਕਾਰਜ ਆਪ ਜੀ ਦੇ ਸਹਿਯੋਗ ਨਾਲ ਹੋਣਾ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਘਰ ਤੋਂ ਨਿਕਲਣ ਲੱਗਿਆਂ ਮਾਸਕ ਦਾ ਪ੍ਰਯੋਗ ਕਰੋ, ਵਾਰ ਵਾਰ ਹੱਥਾਂ ਨੂੰ ਧੋਵੋ ਅਤੇ ਸਮਾਜਿੱਕ ਦੂਰੀ ਬਣਾ ਕੇ ਰੱਖੋ। ਉਨਾਂ ਕਿਹਾ ਕਿ ਅੋਖੀ ਘੜੀ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਸਹਿਯੋਗ ਦਿੱਤਾ ਹੈ ਅਤੇ ਆਉਂਣ ਵਾਲੇ ਸਮੇਂ ਵੀ ਅਸੀਂ ਇੱਕਜੁਟ ਹੋ ਕੇ ਕਰੋਨਾ ਦੇ ਖਿਲਾਫ ਲੜਾਈ ਲੜਨੀ ਹੈ।

LEAVE A REPLY

Please enter your comment!
Please enter your name here