ਵੋਟ ਦੀ ਮਹੱਤਤਾ ਸਬੰਧੀ ਲੋਕਾਂ ਨੂੰ ਆਨਲਾਈਨ ਕੀਤਾ ਜਾਵੇਗਾ ਜਾਗਰੂਕ: ਕਰਨ

Latest News Hoshiarpur

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਹੁਸ਼ਿਆਰਪੁਰ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਚੋਣ ਹਲਕਾ 41-ਉੜਮੁੜ ਕਰਨ ਸਿੰਘ ਵਲੋਂ ਸਵੀਪ ਕਮੇਟੀ ਨਾਲ ਗੂਗਲ ਮੀਟ ਐਪ ‘ਤੇ ਆਨਲਾਈਨ ਮੀਟਿੰਗ ਕੀਤੀ। ਉਹਨਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ ਆਮ ਜਨਤਾ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਲੋਕਾਂ/ਵਿਦਿਆਰਥੀਆਂ ਦਾ ਇਕੱਠ ਨਾ ਕਰਦੇ ਹੋਏ ਉਨਾਂ ਨੂੰ ਆਨਲਾਈਨ ਰਾਹੀਂ ਹੀ ਜਾਗਰੂਕ ਕੀਤਾ ਜਾਣਾ ਹੈ। ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 41-ਉੜਮੁੜ ਵਲੋਂ ਆਨਲਾਈਨ ਗਤੀਵਿਧੀਆਂ ਕਰਵਾਉਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਕੰਮ ਸੌਂਪੇ ਗਏ, ਜਿਨਾਂ ਵਿੱਚ ਏ.ਡੀ.ਓ ਹਰਪ੍ਰੀਤ ਸਿੰਘ ਨੂੰ ਅਸੈਂਬਲੀ ਲੈਵਲ ਮਾਸਟਰ ਟਰੇਨਰ ਨਿਯੁਕਤ ਕੀਤਾ ਗਿਆ, ਜੋ ਕਿ ਵੱਖ-ਵੱਖ ਸਵੀਪ ਗਤੀਵਿਧੀਆਂ ਲਈ ਨਿਯੁਕਤ ਕੀਤੇ ਗਏ ਨੋਡਲ ਅਫ਼ਸਰਾਂ ਦੇ ਕੰਮਾਂ ਦੀ ਨਿਗਰਾਨੀ ਕਰਨਗੇ ਅਤੇ ਸਵੀਪ ਗਤੀਵਿਧੀਆਂ ਨੂੰ ਮੁਕੰਮਲ ਕਰਨਾ ਯਕੀਨੀ ਬਣਾਉਣਗੇ।

Advertisements

ਉਹਨਾਂ ਦੱਸਿਆ ਕਿ ਪ੍ਰਿੰਸੀਪਲ ਸਰਕਾਰੀ ਕਾਲਜ ਟਾਂਡਾ ਨੂੰ (ਨੋਡਲ ਅਫ਼ਸਰ ਇਲੈਕਟੋਰਲ ਲਿਟਰੇਸੀ ਕਲੱਬ, ਕਾਲਜ) ਨਿਯੁਕਤ ਕੀਤੇ ਗਏ ਹਨ, ਜੋ ਕਿ ਇਲੈਕਟਰੋਲ ਲਿਟਰੇਸੀ ਕਲੱਬ ਪ੍ਰੋਗਰਾਮ ਅਧੀਨ ਸ਼ਡਿਊਲ ਤਿਆਰ ਕਰਵਾ ਕੇ ਵਿਧਾਨ ਸਭਾ ਚੋਣ ਹਲਕਾ 41-ਉੜਮੁੜ ਦੇ ਸਮੂਹ ਕਾਲਜਾਂ ਦੇ ਵਿਦਿਆਰਥੀਆਂ ਨਾਲ ਆਨਲਾਈਨ ਗਤੀਵਿਧੀਆਂ ਕਰਵਾਉਣਗੇ। ਉਨਾਂ ਦੱਸਿਆ ਕਿ ਪ੍ਰਿੰਸੀਪਲ ਖਾਲਸਾ ਕਾਲਜ ਗੜਦੀਵਾਲਾ ਨੂੰ ਨੋਡਲ ਅਫ਼ਸਰ ਇਲੈਕਟਰੋਲ ਲਿਟਰੇਸੀ ਕਲੱਬ ਕਾਲਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਅਤੇ ਪਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਉੜਮੁੜ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸ਼ਡਿਊਲ ਤਿਆਰ ਕਰਵਾ ਕੇ ਵਿਧਾਨ ਸਭਾ ਚੋਣ ਹਲਕਾ 41-ਉੜਮੁੜ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ (ਨੌਵੀਂ ਤੋਂ ਬਾਹਰਵੀਂ ਤੱਕ) ਨਾਲ ਆਨਲਾਈਨ ਗਤੀਵਿਧੀਆਂ ਕਰਵਾਉਣਗੇ। ਉਨਾਂ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਟਾਂਡਾ ਪਿੰਡਾਂ ਦੇ ਊਘੇ ਵਿਅਕਤੀਆਂ ਅਤੇ ਮਗਨਰੇਗਾ ਲੇਬਰ ਨੂੰ ਉਤਸ਼ਾਹਿਤ ਕਰਕੇ ਉਨਾਂ ਨੂੰ ਵੋਟਰ ਸੂਚੀ ਵਿੱਚ ਰਜਿਸਟਰ ਕਰਵਾਉਣਾ ਯਕੀਨੀ ਬਣਾਉਣਗੇ। ਸੀ.ਡੀ.ਪੀ.ਓ ਟਾਂਡਾ ਆਂਗਣਵਾੜੀ ਵਰਕਰਾਂ ਰਾਹੀਂ ਪੀ.ਡਬਲਯੂ.ਡੀ. ਵਿਅਕਤੀਆਂ ਨਾਲ ਆਨਲਾਈਨ ਰਾਹੀਂ ਰਾਬਤਾ ਕਾਇਮ ਕਰਕੇ ਰਜਿਸਟਰ ਕਰਵਾਉਣ ਅਤੇ ਜਾਗਰੂਕ ਕਰਨ ਦਾ ਕੰਮ ਕਰਨਗੇ। ਉਨਾਂ ਦੱਸਿਆ ਕਿ ਏ.ਐਫ.ਓ ਟਾਂਡਾ ਭੱਠਾ ਲੇਬਰ ਨੂੰ ਜਾਗਰੂਕ ਕਰਕੇ ਉਨਾਂ ਦੀਆਂ ਵੋਟਾਂ ਨੂੰ ਰਜਿਟਰ ਕਰਨ ਦਾ ਕੰਮ ਕਰਨਗੇ।

LEAVE A REPLY

Please enter your comment!
Please enter your name here