ਦੁੱਧ ਚੁਆਈ ਮਸ਼ੀਨਾਂ ’ਤੇ ਸਬਸਿਡੀ ਲੈਣ ਲਈ ਕੀਤਾ ਜਾਵੇ ਸੰਪਰਕ: ਹਰਵਿੰਦਰ ਸਿੰਘ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਸਾਫ਼ ਦੁੱਧ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ, ਲੇਬਰ ਦਾ ਖਰਚਾ ਘਟਾਉਣ ਅਤੇ ਡੇਅਰੀ ਫਾਰਮਿੰਗ ਦਾ ਮਸ਼ੀਨੀਕਰਨ ਕਰਨ ਲਈ ਦੁੱਧ ਚੁਆਈ ਮਸ਼ੀਨਾਂ ’ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

Advertisements

ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਡੇਅਰੀ ਫਾਰਮਰ ਕੋਲ ਘੱਟ ਤੋਂ ਘੱਟ 20 ਦੁਧਾਰੂ ਪਸ਼ੂ ਹੋਣ, ਉਸ ਨੇ ਆਪਣਾ ਡੇਅਰੀ ਯੂਨਿਟ 1 ਅਪ੍ਰੈਲ 2021 ਤੋਂ ਬਾਅਦ ਸਥਾਪਿਤ ਕੀਤਾ ਹੋਵੇ ਅਤੇ ਉਸ ਦੁਆਰਾ ਘੱਟੋ-ਘੱਟ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਚਲਾਏ ਜਾਣ ਵਾਲੇ 2 ਹਫ਼ਤੇ ਡੇਅਰੀ ਸਿਖਲਾਈ ਕੋਰਸ ਕੀਤਾ ਹੋਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਯੋਗਤਾਵਾਂ ਨੂੰ ਪੂਰਾ ਕਰਨ ਵਾਲਾ ਉਮੀਦਵਾਰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ ਦੇ ਕਮਰਾ ਨੰ: 439, ਚੌਥੀ ਮੰਜ਼ਿਲ, ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਸੰਪਰਕ ਕਰ ਸਕਦਾ ਹੈ।  

LEAVE A REPLY

Please enter your comment!
Please enter your name here