ਰੇਲਵੇ ਮੰਡੀ ਦੀਆਂ 11 ਵਿਦਿਆਰਥਣਾਂ ਨੇ ਪਾਸ ਕੀਤੀ ਨੈਸ਼ਨਲ ਪੱਧਰ ਦੀ ਸਕਾਲਰਸ਼ਿਪ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੇ ਅੱਠਵੀਂ ਜਮਾਤ ਦੀਆਂ 11 ਹੋਣਹਾਰ ਵਿਦਿਆਰਥਣਾਂ ਨੇ ਐਨ. ਐਮ.ਐਮ.ਐਸ (ਨੈਸ਼ਨਲ ਮੈਰਿਟ ਕਮ ਮੀਨਜ਼ ਸਕਾਲਰਸ਼ਿਪ)ਦੀ ਪ੍ਰੀਖਿਆ ਪਾਸ ਕੀਤੀ ਹੈ।ਉਹਨਾ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਲਗਾਤਾਰ ਚਾਰ ਸਾਲਾਂ ਤੱਕ ਮਿਲੇਗਾ, ਜੋ ਕਿ ਇਹਨਾਂ ਨੂੰ 12ਵੀਂ ਤੱਕ ਦੀ ਪੜ੍ਹਾਈ ਵਿੱਚ ਸਹਾਇਕ ਹੋਵੇਗਾ।

Advertisements

ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਨੇ ਇਹਨਾਂ ਬੱਚਿਆਂ ਦੇ ਗਾਇਡ ਅਧਿਆਪਕ ਅਨੀਤਾ ਗੌਤਮ, ਸ਼੍ਰੀਮਤੀ ਬੰਦਨਾ ਸਿੱਧੂ, ਸੁਲਕਸ਼ਨਾ, ਸੁਮਨ ਲਤਾ, ਸਾਕਸ਼ੀ, ਵੰਦਨਾ ਬਾਹਰੀ, ਪੰਕਜ ਦਿਓਲ, ਜਸਪ੍ਰੀਤ ਕੌਰ, ਭਾਰਤੀ, ਮਿਸ ਮਨਦੀਪ ਕੌਰ, ਬਲਦੇਵ ਸਿੰਘ ਅਤੇ ਰਵਿੰਦਰ ਕੁਮਾਰ ਜੀ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਅੱਵਲ ਆਉਣ ਵਾਲੀਆਂ ਵਿਦਿਆਰਥਣਾਂ ਸਪਨਾ, ਸ਼ਿਵਾਨੀ,ਉਰਮਿੰਦਰ,ਪਰਪਿੰਦਰ,ਮੰਨਤਪ੍ਰੀਤ,ਅੰਜਲੀ,ਮੋਨਿਕਾ,ਰਿਸ਼ੀਕਾ, ਪਿੰਕੀ ਪਾਲ,ਨਿਸ਼ਾ, ਅਤੇ ਨਵਪ੍ਰੀਤ ਦੀ ਹੌਸਲਾ ਅਫ਼ਜ਼ਾਈ ਕੀਤੀ।

LEAVE A REPLY

Please enter your comment!
Please enter your name here