ਪਾਵਰਕਾਮ ਸੀ ਐਚ ਬੀ ਤੇ ਡਬਲਿਊ ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਸੂਬਾ ਪੱਧਰੀ ਮੀਟਿੰਗ ਕਰ’ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਵੱਖ ਵੱਖ (ਡਵੀਜ਼ਨਾਂ/ਸਰਕਲਾਂ) ਤੋਂ ਅਹੁਦੇਦਾਰਾਂ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ । ਮੀਟਿੰਗ ਵਿਚ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਾ ਰੀਵਿਊ ਕੀਤਾ ਅਤੇ ਅਗਲੇ ਸੰਘਰਸ਼ ਦਾ ਫੈਸਲਾ ਕੀਤਾ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਸਕੱਤਰ ਰਜੇਸ਼ ਕੁਮਾਰ ਪ੍ਰੈੱਸ ਸਕੱਤਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕੇ ਸੀ ਐੱਚ ਬੀ ਅਤੇ ਡਬਲਿਊ ਠੇਕਾ ਕਾਮੇ ਨਿੱਜੀਕਰਨ ਦੀ ਪਾਲਿਸੀ ਦੇ ਤਹਿਤ ਵੱਖ ਵੱਖ ਕੰਪਨੀਆਂ ਦੇ ਕੋਲ ਆਊਟਸੋਰਸਿੰਗ ਰਾਹੀਂ ਲਾਈਨਮੈਨ ਤੇ ਸਹਾਇਕ ਲਾਈਨਮੈਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਠੇਕਾ ਕਾਮਿਆਂ ਨੂੰ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਭਰਤੀ ਕੀਤਾ ਗਿਆ ਹੈ ਜੇਕਰ ਕੋਈ ਸੀ ਐੱਚ ਬੀ ਤੇ ਡਬਲਿਊ ਠੇਕਾ ਕਾਮੇ ਦੇ ਕਰੰਟ ਲੱਗ ਜਾਵੇ ਤਾਂ ਉਸ ਦੇ ਪਰਿਵਾਰ ਨੂੰ ਕੋਈ ਵੀ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਜਾਂਦੀ ਜਦ ਕਿ ਵਰਕ ਆਰਡਰ ਅਤੇ ਪਾਵਰਕੌਮ ਮੈਨੇਜਮੈਂਟ ਨੇ ਪੰਜ ਪੰਜ ਲੱਖ ਰੁਪਏ ਦਾ ਸਰਕੁਲਰ ਪੱਤਰ ਜਾਰੀ ਕਰ ਮੁਆਵਜਾ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ ਜੋ ਕਿ ਇਕ ਕਾਗਜ਼ਾਂ ਤਕ ਹੀ ਸੀਮਤ ਹੈ ਕਿਸੇ ਵੀ ਵਰਕਰ ਤੇ ਪਰਿਵਾਰ ਨੂੰ ਉਸ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਅਤੇ 1948 ਐਕਟ ਮੁਤਾਬਕ ਮਿਲਣਯੋਗ ਉਜਰਤਾਂ ਕਿਸੇ ਵੀ ਵਰਕਰ ਤੇ ਲਾਗੂ ਨਹੀਂ ਕੀਤੀ ਗਈ।

Advertisements

ਸਰਕਾਰ ਨੇ 2010 ਤੋਂ (ਬਿਜਲੀ ਬੋਰਡ) ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਚ’ ਦੇਣ ਦੇ ਫੈਸਲੇ ਨੂੰ ਲਾਗੂ ਕਰ ਆਊਟਸੋਰਸਿੰਗ (ਸੀਐਚਬੀ) 2011 ਚ ਭਰਤੀ ਕੀਤੀ ਗਈ ਠੇਕੇਦਾਰਾਂ ਨੂੰ ਟੈਂਡਰ 50 ਹਜ਼ਾਰ ਤੋਂ ਉੱਪਰ ਪ੍ਰਤੀ ਦੋ ਵਰਕਰ ਕੀਤੇ ਗਏ। ਸੀ.ਐੱਚ.ਬੀ ਠੇਕਾ ਕਾਮਿਆਂ ਨੂੰ 4500 ਤੋਂ 6500 ਰੁਪਏ ਪ੍ਰਤੀ ਵਰਕਰ ਹੀ ਮਿਲ ਸਕਿਆ ਕਿਰਤ ਕਾਨੂੰਨਾਂ ਦੀ ਉਲੰਘਣਾ ਕਰ ਸਰਕਾਰ ਤੇ ਕਿਰਤ ਵਿਭਾਗ ਦੇ ਨਿਯਮਾਂ ਮੁਤਾਬਕ ਅਤੇ ਵਰਕ ਓਡਰ ਤੋਂ ਘੱਟ ਹੀ ਦਿੱਤਾ ਗਿਆ ਅਤੇ ਬੋਨਸ,ਏਰੀਅਰ, ਤੇਲ ਭੱਤਾ, ਵੈਲਫੇਅਰ ਐਕਟ, ਮੁਤਾਬਕ ਮਿਲਣਯੋਗ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ । ਈ.ਪੀ.ਐੱਫ ਤੇ ਈ.ਐੱਸ. ਆਈ ਚ’ ਠੇਕੇਦਾਰਾਂ ਅਤੇ (ਪ੍ਰਿੰਸੀਪਲ ਇੰਪਲਾਈਅਰ) ਮਨੇਜਮੈੰਟ ਨੇ ਵੱਡਾ ਘਪਲਾ ਕੀਤਾ। ਸੀ ਐਚ ਬੀ ਕਾਮਿਆਂ ਦੀ ਕਰੋੜਾਂ ਰੁਪਏ ਬਕਾਇਆ ਮਿਲਣਯੋਗ ਹੈ ਜਿੱਥੇ ਸਰਕਾਰ ਤੇ ਮੈਨੇਜਮੈਂਟ ਅਸਾਂ ਵੱਟਣ ਦੀ ਕੋਸ਼ਿਸ਼ ਚ’ ਹਨ । ਕਰੰਟ ਦੌਰਾਨ ਮੌਤ ਦੇ ਮੂੰਹ ਤੇ ਅਪੰਗ ਹੋਏ ਕਾਮਿਆਂ ਨੂੰ ਮੁਆਵਜ਼ਾ ਵੀ ਕੋਈ ਨਹੀਂ ਦਿੱਤਾ ਗਿਆ। ਜਿਸ ਦੇ ਕਾਰਨ ਜਥੇਬੰਦੀ ਨੂੰ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਸੰਘਰਸ਼ ਦੇ ਦੌਰਾਨ ਪਿਛਲੀਆਂ ਸਰਕਾਰਾਂ ਸਮੇਂ ਅਨੇਕਾਂ ਮੀਟਿੰਗਾਂ ਕਿਰਤ ਵਿਭਾਗ ਮੰਤਰੀ ਅਤੇ ਅਧਿਕਾਰੀਆਂ ਤੇ ਮਨੇਜਮੈਂਟ ਅਧਿਕਾਰੀਆਂ ਨਾਲ ਹੋਈਆਂ ਪਰ ਕੋਈ ਹੱਲ ਨਹੀਂ ਹੋਇਆ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ ਟੀ ਓ ਦੀ ਹਾਜ਼ਰੀ ਚ ਅਧਿਕਾਰੀਆਂ ਨਾਲ ਜਥੇਬੰਦੀ ਦੀ ਮੀਟਿੰਗਾਂ ਹੋਈਆਂ ਜਿਸ ਵਿੱਚ ਸਹਾਇਕ ਲਾਈਨਮੈਨ ਦੀਆਂ ਪੋਸਟਾਂ ਭਰਨ ਤੋਂ ਪਹਿਲਾਂ ਸੀ ਐਚ ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ, ਕਰੰਟ ਦੌਰਾਨ ਮੌਤ ਦੇ ਮੂੰਹ ਤੇ ਅਪੰਗ ਹੋਏ ਕਾਮੇ ਦੇ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਤੇ ਪੈਨਸ਼ਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਅਤੇ ਉਨ੍ਹਾਂ ਵੱਲੋਂ ਮੰਗਾਂ ਨੂੰ ਹੱਲ ਕਰਨ ਦੇ ਭਰੋਸੇ ਹੀ ਦਿੱਤੇ ਗਏ ਪਰ ਹੱਲ ਕੋਈ ਵੀ ਨਾ ਕੀਤਾ।

17-6-2022 ਨੂੰ ਚੰਡੀਗਡ਼੍ਹ ਗੈਸਟ ਹਾਊਸ ਵਿਖੇ ਹੋਈ ਮੀਟਿੰਗ ਚ’ ਬਿਜਲੀ ਮੰਤਰੀ ਵੱਲੋਂ 15 ਜਲਾਈ ਤੱਕ ਮੀਟਿੰਗ ਕਰਨ ਦਾ ਦੁਆਰਾ ਭਰੋਸਾ ਦਿੱਤਾ ਗਿਆ ਸੀ ਪਰ ਦੁਬਾਰਾ ਮੀਟਿੰਗ ਨਹੀਂ ਕੀਤੀ ਅਤੇ ਹੁਣ ਮੌਜੂਦਾ ਸਰਕਾਰ ਲਾਈਨਮੈਨ ਦੀ ਪੋਸਟ ਤੇ ਕੰਮ ਕਰਦੇ ਸੀ.ਐਚ.ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਬਾਹਰ ਤੋਂ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਜਾ ਰਹੀ ਹੈ ਜਦਕਿ ਸੀ ਐਚ ਬੀ ਤੇ ਡਬਲਿਯੂ ਠੇਕਾ ਕਾਮੇ ਕੰਮ ਦਾ ਤਜਰਬਾ ਵੀ ਰੱਖਦੇ ਹਨ । ਲਾਈਨਮੈਨਾਂ ਦੀਆਂ ਪੋਸਟਾਂ ਤੇ ਕੰਮ ਕਰਦੇ ਸੀ ਐੱਚ ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਾਰਨ ਠੇਕਾ ਕਾਮਿਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਠੇਕਾ ਕਾਮਿਆਂ ਨੂੰ ਰੈਗੂਲਰ ਕਰਵਾਉਣ ਲਈ ਜਥੇਬੰਦੀ ਵਲੋਂ ਸੰਘਰਸ਼ ਦਾ ਐਲਾਨ ਕਰਦੇ ਹੋਏ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਮਿਤੀ 31 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਚਾਰ ਘੰਟੇ ਜਾਮ ਚ ਸ਼ਾਮਲ ਹੋਣ ਅਤੇ 15 ਅਗਸਤ 2022 ਨੂੰ ਵਿਰੋਧ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਪੰਜਾਬ ਦੇ ਅੰਦਰ ਬਿਜਲੀ ਮੰਤਰੀ ਨੂੰ ਘੇਰ ਕੇ ਸਵਾਲ ਜਵਾਬ ਪੁੱਛਣ ਦਾ ਵੀ ਐਲਾਨ ਕੀਤਾ ਹੈ ਅਤੇ 20 ਅਗਸਤ 2022 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਬਿਜਲੀ ਮੰਤਰੀ ਦੇ ਹਲਕੇ ਚ ਝੰਡਾ ਮਾਰਚ ਕਰਕੇ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਦਾ ਫੈਸਲਾ ਜਥੇਬੰਦੀ ਵੱਲੋਂ ਕੀਤਾ ਗਿਆ ਹੈ।

LEAVE A REPLY

Please enter your comment!
Please enter your name here